Makar Sankranti 2022: ਇਸ ਦਿਨ ਦਾਨ ਕਰਨ ਸਮੇਤ ਜ਼ਰੂਰ ਕਰੋ ਇਹ ਕੰਮ, ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਰਹੋ ਦੂਰ
Friday, Jan 14, 2022 - 08:39 AM (IST)
ਜਲੰਧਰ (ਬਿਊਰੋ) - 'ਲੋਹੜੀ ਦੇ ਤਿਉਹਾਰ' ਤੋਂ ਅਗਲੇ ਦਿਨ ਮਾਘੀ, ਜਿਸ ਨੂੰ ਮਕਰ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ ਮਨਾਈ ਜਾਂਦੀ ਹੈ। ਇਹ ਹਿੰਦੂਆਂ ਲਈ ਸ਼ੁਭ ਤਿਉਹਾਰ ਹੈ। ਹਰ ਸਾਲ 14 ਜਨਵਰੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਪੂਰੇ ਦੇਸ਼ 'ਚ ਮਨਾਈ ਜਾਂਦੀ ਹੈ। ਪੰਜਾਬ ਤੇ ਹਰਿਆਣਾ 'ਚ ਇਸ ਨੂੰ 'ਲੋਹੜੀ' ਵਜੋਂ ਵੀ ਜਾਣਿਆ ਜਾਂਦਾ ਹੈ। ਦੱਖਣੀ ਭਾਰਤ 'ਚ ਇਸ ਤਿਉਹਾਰ ਨੂੰ 'ਪੋਂਗਲ' ਵਜੋਂ ਮਨਾਇਆ ਜਾਂਦਾ ਹੈ। ਜਦੋਂਕਿ ਗੁਜਰਾਤ, ਮੱਧ ਪ੍ਰਦੇਸ਼ ਅਤੇ ਹੋਰ ਹਿੱਸਿਆਂ 'ਚ ਇਸ ਨੂੰ 'ਮਕਰ ਸੰਕ੍ਰਾਂਤੀ' ਵਜੋਂ ਜਾਣਿਆ ਜਾਂਦਾ ਹੈ।
ਮੰਕਰ ਸੰਕ੍ਰਾਤੀ 2022 ਦੇ ਸ਼ੁਭ ਮਹੂਰਤ
ਹਰ ਸਾਲ ਮਕਰ ਸੰਕ੍ਰਾਂਤੀ ਦਾ ਮਾਘ ਮਹੀਨੇ ਆਉਦੀ ਹੈ। ਇਹੀ ਕਾਰਨ ਹੈ ਕਿ ਤਿਉਹਾਰ ਨੂੰ ਮਾਘ ਸੰਕ੍ਰਾਂਤੀ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਤਿਉਹਾਰ ਨੂੰ ਮਕਰ ਸੰਕ੍ਰਾਂਤੀ ਤੇ ਮਾਘ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ। ਇਸ ਸਾਲ ਮਕਰ ਸੰਕ੍ਰਾਂਤੀ 14 ਜਨਵਰੀ 2022 ਸ਼ੁੱਕਰਵਾਰ ਨੂੰ ਮਨਾਈ ਜਾਵੇਗੀ।
ਮਕਰ ਸੰਕ੍ਰਾਂਤੀ ਦਾ ਪੁੰਨਿਆ ਕਾਲ : ਦੁਪਹਿਰ 2.43 ਵਜੇ ਤੋਂ ਸ਼ਾਮ 5.45 ਵਜੇ ਤਕ ਦਾ ਸਮਾਂ ਹੈ।
ਮਕਰ ਸੰਕ੍ਰਾਂਤੀ 'ਤੇ ਜ਼ਰੂਰ ਕਰੋ ਇਹ ਕੰਮ
1. ਗਰੀਬਾਂ ਅਤੇ ਲੋੜਵੰਦਾਂ ਨੂੰ ਤਿਲ, ਗੁੜ, ਕਾਲੇ ਰੰਗ ਦਾ ਕੱਪੜਾ, ਆਟਾ, ਘਿਓ ਜਾਂ ਦਾਲ ਦਾਨ ਕਰੋ।
2. ਸਰ੍ਹੋਂ ਦੇ ਤੇਲ 'ਚ ਕੁਝ ਪਰਾਂਠੇ ਜਾਂ ਪੂੜੀਆਂ ਬਣਾ ਕੇ ਕਾਲੇ ਕੁੱਤਿਆਂ ਨੂੰ ਖਵਾਓ।
3. ਕਾਲੇ ਤਿਲਾਂ ਨੂੰ ਦੋ ਬਰਾਬਰ ਹਿੱਸਿਆਂ 'ਚ ਵੰਡ ਲਓ। ਇਸ ਦਾ ਇੱਕ ਹਿੱਸਾ ਦਾਨ ਕਰੋ ਅਤੇ ਦੂਜੇ ਨਾਲ ਪਕਵਾਨ ਬਣਾਓ।
4. ਮਾਂਹ ਦੀ ਦਾਲ ਦੀ ਖਿਚੜੀ ਬਣਾ ਕੇ ਭਗਵਾਨ ਨੂੰ ਚੜ੍ਹਾਓ। ਸੰਕ੍ਰਾਂਤੀ 'ਤੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
5. ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵਤਾ ਨੂੰ ਜਲ ਚੜ੍ਹਾਓ।
6. ਪਤੰਗ ਲਈ ਨਾਈਲਨ ਧਾਗੇ ਦੀ ਬਜਾਏ ਨਰਮ ਸੂਤੀ ਧਾਗੇ ਦੀ ਵਰਤੋਂ ਕਰੋ। ਜੇਕਰ ਕੋਈ ਜ਼ਖ਼ਮੀ ਪੰਛੀ ਦਿਸਦਾ ਹੈ ਤਾਂ ਉਸ ਨੂੰ ਨਜ਼ਦੀਕੀ ਪਸ਼ੂ ਭਲਾਈ ਕੇਂਦਰ 'ਚ ਲੈ ਜਾਓ।
ਮਕਰ ਸੰਕ੍ਰਾਂਤੀ 'ਤੇ ਕੀ ਨਹੀਂ ਕਰਨਾ ਚਾਹੀਦਾ -
1. ਪੰਛੀਆਂ ਦੇ ਆਲ੍ਹਣਿਆਂ ਨੇੜੇ ਪਤੰਗ ਉਡਾਉਣ ਤੋਂ ਬਚੋ।
2. ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਰੱਖੋ। ਨਾਲ ਹੀ ਮਸਾਲੇਦਾਰ ਭੋਜਨ ਦਾ ਸੇਵਨ ਨਾ ਕਰੋ।
3. ਮਕਰ ਸੰਕ੍ਰਾਂਤੀ ਦੇ ਦਿਨ ਲਸਣ, ਪਿਆਜ਼ ਤੇ ਮਾਸ ਦਾ ਸੇਵਨ ਨਾ ਕਰੋ। ਕਿਸੇ ਨੂੰ ਵੀ ਗਾਲ੍ਹਾਂ ਕੱਢਣ ਤੋਂ ਬਚੋ।
4. ਇਸ ਦਿਨ ਸਵੇਰੇ ਬਿਨਾਂ ਇਸ਼ਨਾਨ ਕੀਤੇ ਖਾਣ ਤੋਂ ਪਰਹੇਜ਼ ਕਰੋ।
5. ਭਿਖਾਰੀ ਨੂੰ ਖਾਲੀ ਹੱਥ ਨਾ ਭੇਜੋ। ਤਿਲ, ਅਨਾਜ, ਕੱਪੜੇ ਆਦਿ ਦਾਨ ਕਰ ਕੇ ਵਿਦਾ ਕਰੋ।