ਨਗਰ ਕੌਂਸਲ ਮਾਛੀਵਾੜਾ ਦੇ ਅਹੁਦੇਦਾਰਾਂ ਦੀ ਚੋਣ ਹੋਈ
Monday, Feb 25, 2019 - 01:59 PM (IST)

ਮਾਛੀਵਾੜਾ ਸਾਹਿਬ (ਟੱਕਰ) : ਨਗਰ ਕੌਂਸਲ ਮਾਛੀਵਾੜਾ ਦੀ ਸੋਮਵਾਰ ਨੂੰ ਮਾਸਿਕ ਮੀਟਿੰਗ ਹੋਈ, ਜਿਸ 'ਚਵਿਸ਼ੇਸ਼ ਤੌਰ 'ਤੇ ਹਲਕਾ ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਉਪ ਮੰਡਲ ਅਧਿਕਾਰੀ ਗੀਤਿਕਾ ਸਿੰਘ ਨੇ ਸ਼ਮੂਲੀਅਤ ਕੀਤੀ। ਨਗਰ ਕੌਂਸਲ ਮਾਛੀਵਾੜਾ ਦੇ ਸੀਨੀਅਰ ਉਪ ਪ੍ਰਧਾਨ ਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ ਨੂੰ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਸੀ ਅਤੇ ਅੱਜ ਦੁਬਾਰਾ ਇਨ੍ਹਾਂ ਅਹੁਦਿਆਂ ਦੀ ਚੋਣ ਹੋਈ। ਸਰਬ ਸੰਮਤੀ ਨਾਲ ਪਰਮਜੀਤ ਪੰਮੀ ਜੋ ਕਿ ਲਗਾਤਾਰ 5 ਵਾਰ ਕੌਂਸਲਰ ਚੁਣੇ ਜਾ ਚੁੱਕੇ ਹਨ, ਉਨ੍ਹਾਂ ਨੂੰ ਸੀਨੀਅਰ ਉਪ ਪ੍ਰਧਾਨ ਚੁਣ ਲਿਆ ਗਿਆ, ਜਦੋਂ ਕਿ ਕਾਂਗਰਸ ਆਗੂ ਤੇ ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ ਦੀ ਪਤਨੀ ਹਰਜੀਤ ਕੌਰ ਕਾਹਲੋਂ ਨੂੰ ਜੂਨੀਅਰ ਉਪ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਮਨਜੀਤ ਕੁਮਾਰੀ, ਐਡਵੋਕੇਟ ਕਪਿਲ ਆਨੰਦ, ਗੁਰਨਾਮ ਸਿੰਘ ਖਾਲਸਾ, ਅਮਰਜੀਤ ਕਾਲਾ, ਸੁਰਿੰਦਰ ਜੋਸ਼ੀ, ਵਿਜੈ ਚੌਧਰੀ, ਸਤਿੰਦਰ ਕੌਰ, ਬਿਮਲਾ ਦੇਵੀ, ਪਰਮਜੀਤ ਕੌਰ, ਹਰਪ੍ਰੀਤ ਕੌਰ, ਪੁਨੀਤ ਕੌਰ, ਸੂਰਜ ਕੁਮਾਰ (ਸਾਰੇ ਕੌਂਸਲਰ), ਮਨੀ ਬਰਾੜ ਆਦਿ ਵੀ ਮੌਜੂਦ ਸਨ।