ਜਲੰਧਰ: ਹੁਣ ਪ੍ਰੋਫ਼ੈਸਰਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਖ਼ਾਲਸਾ ਕਾਲਜ ਦੇ ਬਾਹਰ ਦਿੱਤਾ ਧਰਨਾ

Wednesday, Dec 01, 2021 - 04:24 PM (IST)

ਜਲੰਧਰ (ਸੋਨੂੰ)— ਪੰਜਾਬ ’ਚ ਆਏ ਦਿਨ ਕੱਚੇ ਤੌਰ ’ਤੇ ਅਧਿਆਪਕ ਖ਼ੁਦ ਨੂੰ ਰੇਗੂਲਰ ਕਰਵਾਉਣ ਲਈ ਧਰਨੇ ਲਗਾਉਂਦੇ ਹੀ ਸਨ ਪਰ ਅੱਜ ਜਲੰਧਰ ਦੇ ਖ਼ਾਲਸਾ ਕਾਲਜ ਦੇ ਬਾਹਰ ਪ੍ਰੋਫ਼ੈਸਰਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕਾਲਜ ਦੇ ਬਾਹਰ ਧਰਨੇ ’ਤੇ ਆ ਕੇ ਬੈਠ ਗਏ। ਜਲੰਧਰ ’ਚ ਅੱਜ ਖ਼ਾਲਸਾ ਕਾਲਜ ਦੇ ਬਾਹਰ ਪ੍ਰੋਫ਼ੈਸਰਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ’ਤੇ ਬੈਠੇ ਪ੍ਰੋਫ਼ੈਸਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 7ਵਾਂ ਪੇਅ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਯੂ. ਸੀ. ਸਕੇਲ ਨੂੰ ਕਿਸੇ ਤਰ੍ਹਾਂ ਨਾਲ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਜਾ ਰਹੀ ਹੈ, ਜਿਸ ਨੂੰ ਲੈ ਕੇ ਕਾਫ਼ੀ ਲੰਬੇ ਸਮੇਂ ਤੋਂ ਸਰਕਾਰ ਨੂੰ ਇਸ ਬਾਰੇ ’ਚ ਲਿਖ ਵੀ ਰਹੇ ਸਨ ਪਰ ਸਰਕਾਰ ਅਜੇ ਤੱਕ ਇਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕੀ। 

PunjabKesari

ਕਾਲਜ ਦੇ ਪ੍ਰੋਫ਼ੈਸਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਪੂਰੀਆਂ ਨਹੀਂ ਕਰਦੀ ਤਾਂ ਉਨ੍ਹਾਂ ਦਾ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਸਕਦੀ ਹੈ ਅਤੇ ਇਹ ਆਪਣੇ ਨਾਲ ਵਿਦਿਆਰਥੀਆਂ ਨੂੰ ਵੀ ਉਤਸ਼ਾਹਤ ਕਰਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ। ਇਸ ਮੌਕੇ ਡਾ. ਸਿਮਰਨ ਜੀਤ ਸਿੰਘ ਬਾਂਸੇ ਪ੍ਰੋਫ਼ੈਸਰ ਨੇ ਕਿਹਾ ਕਿ ਆਉਣ ਵਾਲੇ ਪੇਪਰਾਂ ਦੌਰਾਨ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਤਾਂ ਠੀਕ ਹੈ ਨਹੀਂ ਤਾਂ ਪ੍ਰੋਫ਼ੈਸਰ ਉਨ੍ਹਾਂ ਪੇਪਰਾਂ ਦਾ ਵੀ ਬਾਇਕਾਟ ਕਰਨਗੇ। 

ਇਹ ਵੀ ਪੜ੍ਹੋ: ਗੋਰਾਇਆ: ਕਾਂਗਰਸੀ ਕੌਂਸਲਰ ਦੇ ਭਤੀਜੇ ਨੇ ਮੁਹੱਲੇ 'ਚ ਕਰਵਾਈ 'ਲਵ ਮੈਰਿਜ', ਭੜਕੇ ਲੋਕਾਂ ਨੇ ਜਾਰੀ ਕੀਤਾ ਇਹ ਫ਼ਰਮਾਨ

PunjabKesari

ਇਹ ਵੀ ਪੜ੍ਹੋ: ਬਾਕਸਿੰਗ ਕੋਚ ਨੇ 15 ਸਾਲਾ ਕੁੜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਕੱਪੜੇ ਲਾਹ ਕੇ ਵਜ਼ਨ ਕਰਨ ਲਈ ਕੀਤਾ ਮਜਬੂਰ


shivani attri

Content Editor

Related News