ਸਰਦੀਆਂ ਦੇ ਸ਼ੁਰੂਆਤੀ ਸੀਜ਼ਨ ਦੇ ਬਾਵਜੂਦ ‘ਠੰਡਾ’ ਪਿਆ ਲੁਧਿਆਣਾ ਦਾ ਗਰਮ ਕੱਪੜਿਆਂ ਦਾ ਉਦਯੋਗ

Wednesday, Nov 02, 2022 - 03:39 PM (IST)

ਚੰਡੀਗੜ੍ਹ— ਦੇਸ਼ ਭਰ ’ਚ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਹੀ ਸਰਦੀਆਂ ਦੇ ਸੀਜ਼ਨ ਦੌਰਾਨ ਲੁਧਿਆਣਾ ਵਿਖੇ ਸਰਦੀਆਂ ਦੇ ਕੱਪੜੇ ਨਿਰਮਾਤਾ ਬੇਹੱਦ ਚਿੰਤਾ ’ਚ ਹਨ। ਵਿੰਟਰ ਵੇਅਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਦੀ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਨਾਲ ਚਿੰਤਾ ’ਚ ਹਨ। ਖ਼ਾਸ ਕਰਕੇ ਦੇਸ਼ ਭਰ ’ਚ ਫੈਲੇ ਪ੍ਰਚੂਨ ਵਿਕਰੇਤਾਵਾਂ ਤੋਂ ਘੱਟ ਮੰਗ ਕਾਰਨ ਉਦਯੋਗ ਘਾਟੇ ’ਚ ਹੈ। 
ਦੱਸਣਯੋਗ ਹੈ ਕਿ ਅਕਤੂਬਰ ਦਾ ਮਹੀਨਾ ਸਰਦੀਆਂ ਦੇ ਕੱਪੜੇ ਬਣਾਉਣ ਵਾਲੇ ਨਿਰਮਾਤਾਵਾਂ ਲਈ ਇਕ ਰੁੱਝਿਆ ਸਮਾਂ ਹੁੰਦਾ ਸੀ ਕਿਉਂਕਿ ਇਸ ਸਮੇਂ ਤੱਕ ਪ੍ਰਚੂਨ ਵਿਕਰੇਤਾਵਾਂ ਦੀ ਇਕ ਮਹੱਤਵਪੂਰਨ ਫ਼ੀਸਦੀ ਨਿਰਮਾਤਾਵਾਂ ਜਾਂ ਥੋਕ ਵਿਕਰੇਤਾਵਾਂ ਤੋਂ ਆਪਣੇ ਆਰਡਰ ਚੁੱਕ ਲੈਂਦਾ ਸੀ। ਹਾਲਾਂਕਿ ਇਸ ਸਾਲ ਸਰਦੀਆਂ ਵਾਲੇ ਕੱਪੜਿਆਂ ਦੇ ਆਰਡਰਾਂ ’ਚ ਮਹੱਤਵਪੂਰਨ ਗਿਰਾਵਟ ਕਾਰਨ ਉਦਯੋਗ ਘਾਟੇ ਵਿਚ ਹੈ। 

ਇਹ ਵੀ ਪੜ੍ਹੋ:  ਪੰਚਾਇਤ ਮਹਿਕਮੇ ’ਚ ਚੋਰ-ਮੋਰੀਆਂ ਕਾਰਨ ਸੈਂਕੜੇ ਭਰਤੀਆਂ ਦੇ ਘਪਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ

ਪ੍ਰੋਪਰਾਈਟਰ ਰੇਜ ਆਕਾਸ਼ ਬੰਸਲ ਨੇ ਕਿਹਾ ਕਿ ਮੇਰੇ 25 ਸਾਲਾਂ ’ਚ ਵਪਾਰ ’ਚ ਇਹ ਸਰਦੀਆਂ ਦੀ ਸਭ ਤੋਂ ਖ਼ਰਾਬ ਸ਼ੁਰੂਆਤ ਹੈ। ਪਿਛਲੇ ਕੁਝ ਸਾਲਾਂ ’ਚ ਲੋਕਾਂ ਨੇ ਆਪਣੀ ਸਮਰੱਥਾ ਨਾਲ ਨਿਰਮਾਣ ਕੀਤਾ ਹੈ ਪਰ ਮੰਗ ’ਚ ਕਮੀ ਕਾਰਨ ਇਸ ਦੀ ਵਰਤੋਂ ਸਹੀ ਨਹੀਂ ਹੈ। ਮੱਧ ਵਰਗ ਨੂੰ ਪੂਰਾ ਕਰਨ ਵਾਲੇ ਬਰਾਂਡ ਨੂੰ ਮਾਰ ਪਈ ਹੈ। ਇਸ ਦੇ ਕਾਰਨਾਂ ’ਚ ਮੱਧ ਵਰਗ ਦੇ ਖ਼ਰਚੇ ਵੀ ਸ਼ਾਮਲ ਹਨ ਅਤੇ ਸਰੋਤ ਸੁੱਕ ਗਏ ਹਨ। ਦੂਜਾ ਆਨਲਾਈਨ ਕਾਰੋਬਾਰ ਗਾਹਕਾਂ ਨੂੰ ਭਾਰੀ ਛੋਟਾਂ ਦੀ ਪੇਸ਼ਕਸ਼ ਕਰਨ ਵਾਲੇ ਵੱਖ-ਵੱਖ ਪੋਰਟਲਾਂ ਨਾਲ ਮਾਰ ਰਿਹਾ ਹੈ। ਭਾਵੇਂ ਉਹ ਗਾਹਕ ਹੋਵੇ, ਖ਼ੁਦਰਾ ਵਿਕਰੇਤਾ ਹੋਵੇ ਜਾਂ ਫਿਰ ਥੋਕ ਵਪਾਰੀ ਸਾਰਿਆਂ ਨੇ ਅਚਲ ਜਾਇਦਾਦ ’ਚ ਨਿਵੇਸ਼ ਕੀਤਾ ਹੈ ਅਤੇ ਹੁਣ ਉਹ ਅਜਿਹੀ ਸਥਿਤੀ ’ਚ ਹਨ, ਜਿੱਥੋਂ ਉਹ ਬਾਹਰ ਨਹੀਂ ਜਾ ਸਕਦੇ। 

ਪੰਜਾਬ ਦੇ ਲੁਧਿਆਣਾ ’ਚ ਦੇਸ਼ ’ਚ ਕੁੱਲ ਸਰਦੀਆਂ ਦੇ ਕੱਪੜੇ ਉਤਪਾਦਨ ਦਾ 90 ਫ਼ੀਸਦੀ ਤੋਂ ਵੀ ਵੱਧ ਹਿੱਸਾ ਹੈ, 12 ਹਜ਼ਾਰ ਕਰੋੜ ਰੁਪਏ ’ਚ ਮਾਪਿਆ ਗਿਆ ਹੈ। ਲਗਭਗ 12 ਹਜ਼ਾਰ ਈਕਾਈਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਐੱਮ. ਐੱਸ. ਐੱਮ. ਈ. ਸ਼੍ਰੇਣੀ ’ਚ ਹਨ, ਜੋਕਿ ਲੁਧਿਆਣਾ ’ਚ ਵਿੰਟਰ ਵੇਅਰ ਦੇ ਉਤਪਾਦਨ ’ਚ ਲੱਗੀਆਂ ਹੋਈਆਂ ਹਨ। ਸਪੋਰਟਕਿੰਗ ਇੰਡੀਆ ਲਿਮਟਿਡ ਦੇ ਐੱਮ.ਡੀ. ਮੁਨੀਸ਼ ਅਵਸਥੀ ਨੇ ਕਿਹਾ ਕਿ ਇਕ ਪਾਸੇ ਸਰਦੀਆਂ ਦੇ ਕੱਪੜਿਆਂ ’ਚ ਬੰਗਲਾਦੇਸ਼ ਦੀ ਹਿੱਸੇਦਾਰੀ ਵੱਧ ਹੀ ਹੈ ਜਦਕਿ ਦੂਜੇ ਪਾਸੇ ਉੱਨ ਤੋਂ ਬਣਨ ਵਾਲੇ ਕੱਪੜਿਆਂ ਦਾ ਉਦਯੋਗ ਠੰਡਾ ਪੈ ਰਿਹਾ ਹੈ। ਅਜਿਹਾ ਇਸ ਲਈ ਹੋ ਸਕਦੀ ਹੈ ਕਿ ਕਿਉਂਕਿ ਸਰਦੀਆਂ ਦੀ ਮਿਆਦ ਵੀ ਥੋੜ੍ਹੀ ਹੋ ਗਈ ਹੈ। ਲੋਕ ਸਰਦੀਆਂ ਦੇ ਨਵੇਂ ਕੱਪੜੇ ਖ਼ਰੀਦਣ ਦੀ ਤੁਲਨਾ ’ਚ ਯਾਤਰਾ ਅਤੇ ਖਾਣ ’ਤੇ ਵਾਧੂ ਖ਼ਰਚਾ ਕਰ ਰਹੇ ਹਨ। 

ਇਹ ਵੀ ਪੜ੍ਹੋ:  ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News