ਮੁੰਡੇ ਦੀ ਚੱਲ ਰਹੀ ਸੀ ਨਸ਼ਾ ਛੱਡਣ ਦੀ ਦਵਾਈ, 2 ਮਹੀਨੇ ਬਾਅਦ ਅਚਾਨਕ ਦੋਸਤ ਘਰ ਆਇਆ ਤੇ ਫਿਰ...

Thursday, May 18, 2023 - 03:12 PM (IST)

ਮੁੰਡੇ ਦੀ ਚੱਲ ਰਹੀ ਸੀ ਨਸ਼ਾ ਛੱਡਣ ਦੀ ਦਵਾਈ, 2 ਮਹੀਨੇ ਬਾਅਦ ਅਚਾਨਕ ਦੋਸਤ ਘਰ ਆਇਆ ਤੇ ਫਿਰ...

ਲੁਧਿਆਣਾ : ਇੱਥੇ ਇਕ 23 ਸਾਲਾ ਮੁੰਡੇ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਕੀਤੀ ਗਈ ਹੈ, ਜੋ ਕਿ ਨਸ਼ਾ ਛੱਡਣ ਦੀ ਦਵਾਈ ਲੈ ਰਿਹਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮੁੰਡੇ ਦੇ ਪਿਤਾ ਨੇ ਦੱਸਿਆ ਕਿ ਉਹ ਧਾਂਦਰਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਹਿੰਦੇ ਹਨ।

ਇਹ ਵੀ ਪੜ੍ਹੋ : ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜਾਂ ਨੇ ਘੇਰ ਲਈ ਇਮਾਰਤ, ਜਾਨ ਬਚਾਉਣ ਲਈ ਨੌਜਵਾਨ ਨੇ ਮਾਰ ਦਿੱਤੀ ਛਾਲ (ਤਸਵੀਰਾਂ)

ਉਸ ਦੇ ਪੁੱਤਰ ਮੋਨੂੰ ਦਾ ਪਿਛਲੇ 2 ਮਹੀਨਿਆਂ ਤੋਂ ਨਸ਼ਾ ਛੱਡਣ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਘਰ ਹੀ ਰਹਿ ਰਿਹਾ ਸੀ। ਅਚਾਨਕ 2 ਮਹੀਨੇ ਬਾਅਦ ਬੀਤੇ ਦਿਨ ਉਸ ਦਾ ਇਕ ਦੋਸਤ ਆਇਆ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ, ਜੋ ਕਿ ਕਾਫ਼ੀ ਦੇਰ ਤੱਕ ਘਰ ਨਹੀਂ ਮੁੜਿਆ। ਜਦੋਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਗੁਰਦੁਆਰਾ ਸਾਹਿਬ ਨੇੜਿਓਂ ਉਸ ਦੇ ਪੁੱਤ ਦੀ ਲਾਸ਼ ਬਰਾਮਦ ਹੋਈ, ਜਿਸ ਦੇ ਸਰੀਰ 'ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ ਮਾਮਲੇ 'ਚ ਇਸ ਦਿਨ ਆਵੇਗਾ ਫ਼ੈਸਲਾ, ਹਾਈਕੋਰਟ 'ਚ ਸੌਂਪੀ ਗਈ ਰਿਪੋਰਟ

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ ਅਤੇ 2 ਮਹੀਨਿਆਂ ਤੋਂ ਉਸ ਦੀ ਦਵਾਈ ਚੱਲ ਰਹੀ ਸੀ ਅਤੇ ਹੁਣ ਉਹ ਨਸ਼ਾ ਨਹੀਂ ਕਰਦਾ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ। ਪੁਲਸ ਮੁਤਾਬਕ ਮ੍ਰਿਤਕ ਮੁੰਡੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਫ਼ ਹੋ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


 


author

Babita

Content Editor

Related News