ਲੁਧਿਆਣਾ : ਹੰਬਡ਼ਾਂ 'ਚ ਧਾਗੇ ਦੀ ਫੈਕਟਰੀ ਨੂੰ ਲੱਗੀ ਅੱਗ (ਤਸਵੀਰਾਂ)

Monday, Dec 17, 2018 - 05:53 PM (IST)

ਲੁਧਿਆਣਾ : ਹੰਬਡ਼ਾਂ 'ਚ ਧਾਗੇ ਦੀ ਫੈਕਟਰੀ ਨੂੰ ਲੱਗੀ ਅੱਗ (ਤਸਵੀਰਾਂ)

ਲੁਧਿਆਣਾ (ਅਨੀਲ) - ਥਾਣਾ ਲਾਡੋਵਾਲ ਦੇ ਅਧੀਨ ਪੈਂਦੀ ਪੁਲਸ ਚੌਕੀ ਹੰਬਡ਼ਾਂ ਦੇ ਨੇੜੇ ਅੱਜ ਸ਼ਾਮ ਕਰੀਬ 4 ਵਜੇ ਇਕ ਧਾਗਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

PunjabKesari

ਫੈਕਟਰੀ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚਿਆਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ 'ਤੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾ ਲਿਆ ਹੈ ਪਰ ਅੱਗ ਅਜੇ ਤੱਕ ਚੰਗੀ ਤਰ੍ਹਾਂ ਨਹੀਂ ਬੁਝ ਸਕੀ।

PunjabKesari

ਘਟਨਾ ਸਥਾਨ 'ਤੇ ਪਹੁੰਚੇ ਥਾਣਾ ਪ੍ਰਭਾਰੀ ਦੇ ਬਰਿੰਦਰਪਾਲ ਸਿੰਘ ਅਤੇ ਚੌਕੀ ਇਚਾਰਜ਼ ਮਨਜੀਤ ਸਿੰਘ ਨੇ ਦੱਸਿਆ ਕਿ ਫੈਕਟਰੀ ਦਾ ਨਾਂ ਸ਼ਕਤੀ ਕੱਪੜਾ ਮਿੱਲ ਹੈ ਅਤੇ ਇਸ ਦੇ ਅੰਦਰ ਕੱਪੜਾ ਤਿਆਰ ਕੀਤਾ ਜਾਂਦਾ ਹੈ।

PunjabKesari

ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

rajwinder kaur

Content Editor

Related News