ਵਿਧਾਨ ਸਭਾ ਚੋਣਾਂ 2022 : ਲੁਧਿਆਣਾ 'ਚ ਵੋਟਾਂ ਪੈਣ ਦਾ ਕੰਮ ਜਾਰੀ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
Sunday, Feb 20, 2022 - 03:56 PM (IST)
ਲੁਧਿਆਣਾ (ਸਲੂਜਾ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ 'ਚ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਜਿੱਥੇ ਬਜ਼ੁਰਗਾਂ ਵੱਲੋਂ ਪੋਲਿੰਗ ਬੂਥ 'ਤੇ ਜਾ ਕੇ ਵੋਟਾਂ ਪਾਈਆਂ ਜਾ ਰਹੀਆਂ ਹਨ, ਉੱਥੇ ਹੀ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ 'ਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਸਰਟੀਫਿਕੇਟ ਵੰਡੇ ਜਾ ਰਹੇ ਹਨ। ਹਾਲਾਂਕਿ ਇਕ-ਦੋ ਥਾਵਾਂ 'ਤੇ ਈ. ਵੀ. ਐੱਮ. ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਦਾ ਕੰਮ ਰੁਕ ਗਿਆ ਸੀ ਪਰ ਜਲਦੀ ਹੀ ਦੁਬਾਰਾ ਵੋਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਕਈ ਕੁੜੀ-ਮੁੰਡਿਆਂ ਵੱਲੋਂ ਵੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਲੁਧਿਆਣਾ ਜ਼ਿਲ੍ਹੇ 'ਦੇ ਹਲਕਿਆਂ 'ਚ ਹੁਣ ਤੱਕ ਕਿੰਨੇ ਫ਼ੀਸਦੀ ਵੋਟਾਂ ਪਈਆਂ, ਉਸ ਦੀ ਜਾਣਕਾਰੀ ਇਸ ਤਰ੍ਹਾਂ ਹੈ-
ਇਹ ਵੀ ਪੜ੍ਹੋ : ਡੇਰਾਬੱਸੀ ਦੇ ਪਿੰਡ 'ਚ ਮਾਹੌਲ ਤਣਾਅਪੂਰਨ, ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚਾਲੇ ਬਹਿਸਬਾਜ਼ੀ
3 ਵਜੇ ਤੱਕ ਪਈਆਂ ਵੋਟਾਂ
ਆਤਮ ਨਗਰ 'ਚ 43.50 ਫ਼ੀਸਦੀ ਵੋਟਾਂ ਪਈਆਂ
ਦਾਖਾ 'ਚ 50.72 ਫ਼ੀਸਦੀ ਵੋਟਾਂ ਪਈਆਂ
ਗਿੱਲ 'ਚ 40.20 ਫ਼ੀਸਦੀ ਵੋਟਾਂ ਪਈਆਂ
ਜਗਰਾਓਂ 'ਚ 45.94 ਫ਼ੀਸਦੀ ਵੋਟਾਂ ਪਈਆਂ
ਖੰਨਾ 'ਚ 46 ਫ਼ੀਸਦੀ ਵੋਟਾਂ ਪਈਆਂ
ਲੁਧਿਆਣਾ ਸੈਂਟਰਲ 'ਚ 39 ਫ਼ੀਸਦੀ ਵੋਟਾਂ ਪਈਆਂ
ਲੁਧਿਆਣਾ ਈਸਟ 'ਚ 41.05 ਫ਼ੀਸਦੀ ਵੋਟਾਂ ਪਈਆਂ
ਲੁਧਿਆਣਾ ਨਾਰਥ 'ਚ 43 ਫ਼ੀਸਦੀ ਵੋਟਾਂ ਪਈਆਂ
ਲੁਧਿਆਣਾ ਸਾਊਥ 'ਚ 39.60 ਫ਼ੀਸਦੀ ਵੋਟਾਂ ਪਈਆਂ
ਪਾਇਲ 'ਚ 49.40 ਫ਼ੀਸਦੀ ਵੋਟਾਂ ਪਈਆਂ
ਰਾਏਕੋਟ 'ਚ 49.10 ਫ਼ੀਸਦੀ ਵੋਟਾਂ ਪਈਆਂ
ਸਾਹਨੇਵਾਲ 'ਚ 49 ਫ਼ੀਸਦੀ ਵੋਟਾਂ ਪਈਆਂ
ਸਮਰਾਲਾ 'ਚ 55.40 ਫ਼ੀਸਦੀ ਵੋਟਾਂ ਪਈਆਂ
1 ਵਜੇ ਤੱਕ ਪਈਆਂ ਵੋਟਾਂ
ਲੁਧਿਆਣਾ ਨਾਰਥ 'ਚ 26 ਫ਼ੀਸਦੀ ਵੋਟਿੰਗ
ਲੁਧਿਆਣਾ ਸਾਊਥ 'ਚ 25.80 ਫ਼ੀਸਦੀ ਵੋਟਿੰਗ
ਲੁਧਿਆਣਾ ਵੈਸਟ 'ਚ 29.10 ਫ਼ੀਸਦੀ ਵੋਟਿੰਗ
ਪਾਇਲ 'ਚ 31.50 ਫ਼ੀਸਦੀ ਵੋਟਿੰਗ
ਰਾਏਕੋਟ 'ਚ 32.20 ਫ਼ੀਸਦੀ ਵੋਟਿੰਗ
ਸਾਹਨੇਵਾਲ 'ਚ 34.50 ਫ਼ੀਸਦੀ ਵੋਟਿੰਗ
ਸਮਰਾਲਾ 'ਚ 39.60 ਫ਼ੀਸਦੀ ਵੋਟਿੰਗ
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 2022 : ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਪੋਲਿੰਗ ਬੂਥ 'ਤੇ ਪੁੱਜੀ ਲਾੜੀ, ਪਾਈ ਵੋਟ
11 ਵਜੇ ਤੱਕ ਪਈਆਂ ਵੋਟਾਂ
ਆਤਮ ਨਗਰ 'ਚ 19.10 ਫ਼ੀਸਦੀ ਵੋਟਾਂ ਪਈਆਂ
ਦਾਖਾ 'ਚ 17.70 ਫ਼ੀਸਦੀ ਵੋਟਾਂ ਪਈਆਂ
ਗਿੱਲ 'ਚ 16.80 ਫ਼ੀਸਦੀ ਵੋਟਾਂ ਪਈਆਂ
ਜਗਰਾਓਂ 'ਚ 15.63 ਫ਼ੀਸਦੀ ਵੋਟਾਂ ਪਈਆਂ
ਖੰਨਾ 'ਚ 14 ਫ਼ੀਸਦੀ ਵੋਟਾਂ ਪਈਆਂ
ਲੁਧਿਆਣਾ ਸੈਂਟਰਲ 'ਚ 12.30 ਫ਼ੀਸਦੀ ਵੋਟਾਂ ਪਈਆਂ
ਲੁਧਿਆਣਾ ਈਸਟ 'ਚ 12.56 ਫ਼ੀਸਦੀ ਵੋਟਾਂ ਪਈਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ