ਲੁਧਿਆਣਾ : ਦਮੋਰੀਆ ਪੁਲ ਨੇੜੇ ਲੀਹੋਂ ਲੱਥਿਆ 'ਮਾਲਗੱਡੀ ਦਾ ਡੱਬਾ'

11/19/2019 12:29:27 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦਮੋਰੀਆ ਪੁਲ ਨੇੜੇ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ। ਇਹ ਟਰੇਨ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿ ਦਮੋਰੀਆ ਪੁਲ ਨੇੜੇ ਇਹ ਹਾਦਸਾ ਵਾਪਰ ਗਿਆ, ਹਾਲਾਂਕਿ ਮਾਲ ਗੱਡੀ ਹੋਣ ਕਾਰਨ ਕੋਈ ਜ਼ਖਮੀਂ ਨਹੀਂ ਹੋਇਆ ਪਰ ਰੇਲਵੇ ਵਿਭਾਗ ਦੀ ਅਣਗਹਿਲੀ ਜ਼ਰੂਰ ਜਗ ਜ਼ਾਹਰ ਹੋ ਗਈ ਹੈ। ਮੌਕੇ 'ਤੇ ਰੇਲਵੇ ਅਧਿਕਾਰੀ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਹਾਦਸਾ ਕਿਵੇਂ ਵਾਪਰਿਆ। ਇਸ ਬਾਰੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਇਸ ਰੂਟ ਨੂੰ ਕਲੀਅਰ ਕਰ ਲਿਆ ਜਾਵੇਗਾ। ਇਸ ਹਾਦਸੇ ਤੋਂ ਬਾਅਦ ਕਈ ਟਰੇਨਾਂ ਨੂੰ ਸਟੇਸ਼ਨ 'ਤੇ ਰੋਕ ਲਿਆ ਗਿਆ। ਲੁਧਿਆਣਾ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹਾਦਸਾ ਸਵੇਰੇ ਵਾਪਰਿਆ, ਜਿਸ ਤੋਂ ਤੁਰੰਤ ਬਾਅਦ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲਾਈਨਾਂ ਦੀ ਮੁਰੰਮਤ ਕਰਾਉਣੀ ਸ਼ੁਰੂ ਕਰਵਾ ਦਿੱਤੀ।


Babita

Content Editor

Related News