ਖੋਲ੍ਹੇ ਗਏ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਸ਼ਾਹਪੁਰ ਕੰਢੀ ਬੈਰਾਜ ਝੀਲ ਦਾ ਪਾਣੀ
Wednesday, Jul 22, 2026 - 05:43 PM (IST)
ਪਠਾਨਕੋਟ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਬੀਤੇ ਦੋ ਦਿਨ ਤੋਂ ਸ਼ਾਹਪੁਰ ਕੰਢੀ, ਪਠਾਨਕੋਟ ਅਤੇ ਹਿਮਾਚਲ ਵਿਚ ਹੋ ਰਹੀ ਭਾਰੀ ਬਾਰਿਸ਼ ਅਤੇ ਚਮੇਰਾ ਪ੍ਰਾਜੈਕਟ ਨਾਲ ਭਾਰੀ ਮਾਤਰਾ ਵਿਚ ਪਾਣੀ ਰਣਜੀਤ ਸਾਗਰ ਡੈਮ ਵਿਚ ਪਹੁੰਚ ਚੱਕਾ ਹੈ। ਜਿਸ ਦੇ ਕਾਰਨ ਇਕ ਪਾਸੇ ਆਰ.ਐੱਸ. ਡੀ. ਝੀਲ ਵਿਚ ਪਾਣੀ ਦਾ ਪੱਧਰ ਇਕ ਮੀਟਰ ਵਧ ਗਿਆ ਹੈ। ਉਥੇ ਹੀ ਸ਼ਾਹਪੁਰ ਕੰਢੀ ਬੈਰਾਜ ਬੰਨ੍ਹ ਵਿਚ ਪਾਣੀ ਝੀਲ ਦੇ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਵਾਲਾ ਹੈ।
ਸ਼ਾਹਪੁਰ ਕੰਢੀ ਬੈਰਾਜ ਬੰਨ੍ਹ ਦੀ ਝੀਲ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2.40 ਮੀਟਰ ਹੀ ਘੱਟ ਹੈ। ਜਿਸ ਦੇ ਚਲਦਿਆਂ ਪਠਾਨਕੋਟ ਦੇ ਮਾਧੋਪੁਰ ਹੈੱਡਕੁਆਰਟਰ ਵਿਚ ਵਾਧੂ ਮਾਤਰਾ ਵਿਚ ਪਾਣੀ ਆਉਣ ਨਾਲ ਪਾਕਿਸਤਾਨ ਵੱਲੋਂ 52 ਗੇਟਾਂ 'ਚੋਂ 4 ਗੇਟਾਂ ਨੂੰ 4 ਫੁੱਟ ਤੱਕ ਉੱਚਾ ਚੁੱਕ ਕੇ 23 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਵਾਲ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਿਹਰ DC ਨੇ ਸਖ਼ਤ ਹੁਕਮ ਕੀਤੇ ਜਾਰੀ
ਦੱਸ ਦੇਈਏ ਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ (RSD) ਝੀਲ ਦੇ ਪਾਣੀ ਦਾ ਪੱਧਰ ਇਕ ਦਿਨ 'ਚ ਇਕ ਮੀਟਰ ਵਧ ਕੇ 503.22 ਮੀਟਰ ਹੋ ਗਿਆ ਹੈ, ਜੋਕਿ ਪਿਛਲੇ ਦਿਨ 502.23 ਮੀਟਰ ਸੀ। ਚਮੇਰਾ ਪ੍ਰਾਜੈਕਟ ਅਤੇ ਸੇਵਾ ਹਾਈਡਲ ਪ੍ਰਾਜੈਕਟ ਤੋਂ 92,071 ਕਿਊਸਿਕ ਦੇ ਭਾਰੀ ਵਹਾਅ ਕਾਰਨ ਰਣਜੀਤ ਸਾਗਰ ਡੈਮ ਪ੍ਰਾਜੈਕਟ ਝੀਲ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਡੈਮ ਪ੍ਰਾਜੈਕਟ ਦੀ ਝੀਲ ਵਿੱਚ 527.91 ਮੀਟਰ ਤੱਕ ਪਾਣੀ ਰੱਖਣ ਦੀ ਵੱਧ ਤੋਂ ਵੱਧ ਸਮਰੱਥਾ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
ਸ਼ਾਹਪੁਰ ਕੰਢੀ ਬੈਰਾਜ ਅਤੇ ਬਿਜਲੀ ਉਤਪਾਦਨ ਸਥਿਤੀ
ਉਥੇ ਹੀ ਦੂਜੇ ਪਾਸੇ ਸ਼ਾਹਪੁਰ ਕੰਢੀ ਬੈਰਾਜ ਡੈਮ ਵੀ ਓਵਰਫਲੋਅ ਹੋ ਰਿਹਾ ਹੈ, ਬੈਰਾਜ ਡੈਮ ਝੀਲ 'ਚ ਪਾਣੀ ਦਾ ਪੱਧਰ 402.10 ਮੀਟਰ ਤੱਕ ਪਹੁੰਚ ਗਿਆ ਹੈ। ਡਾਊਨਸਟ੍ਰੀਮ ਖੇਤਰਾਂ 'ਚ ਸਿੰਚਾਈ ਦੇ ਪਾਣੀ ਦੀ ਮੰਗ ਘੱਟ ਹੋਣ ਕਾਰਨ ਡੈਮ ਪ੍ਰਾਜੈਕਟ ਤੋਂ ਬਿਜਲੀ ਉਤਪਾਦਨ ਘਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰਾਂ ਵਿੱਚੋਂ ਦੋ ਯੂਨਿਟ ਕੰਮ ਕਰ ਰਹੇ ਹਨ, ਜੋ 6.2 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਦੇ ਹਨ ਅਤੇ ਆਰ. ਐੱਸ. ਡੀ. ਡੈਮ ਪ੍ਰਾਜੈਕਟ ਤੋਂ ਸ਼ਾਹਪੁਰ ਕੰਢੀ ਬੈਰਾਜ ਡੈਮ ਝੀਲ 'ਚ 21,010 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸ਼ਾਹਪੁਰ ਕੰਢੀ ਬੈਰਾਜ ਡੈਮ ਝੀਲ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2.40 ਮੀਟਰ ਹੇਠਾਂ ਹੈ। ਸ਼ਾਹਪੁਰ ਕੰਢੀ ਬੈਰਾਜ ਡੈਮ ਤੋਂ ਮਾਧੋਪੁਰ ਹੈੱਡਵਰਕਸ ਵੱਲ 13,010 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
