ਲੁਧਿਆਣਾ ਪੁਲਸ ਦੀ ਸੁਰੱਖਿਆ ਪੱਖੋਂ ਅਨੋਖੀ ਪਹਿਲ, ਹਰ ਪਾਸੇ ਹੋ ਰਹੀ ਤਾਰੀਫ
Thursday, Jan 23, 2020 - 03:46 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਟ੍ਰੈਫਿਕ ਪੁਲਸ ਵਲੋਂ ਸੁਰੱਖਿਆ ਪੱਖੋਂ ਅਨੋਖੀ ਪਹਿਲ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ 'ਚ ਚੱਲਣ ਵਾਲੀਆਂ ਪੀ. ਸੀ. ਆਰ. ਅਤੇ ਕੈਦੀਆਂ ਦੀਆਂ ਵੈਨਾਂ 'ਤੇ ਕੈਮਰੇ ਲਾਏ ਗਏ ਹਨ। ਇਸ ਬਾਰੇ ਏ. ਡੀ. ਸੀ. ਪੀ. ਹੈੱਡਕੁਆਰਟਰ ਦੀਪਕ ਪਾਰਿਕ ਨੇ ਕਿਹਾ ਕਿ ਇਹ ਫੈਸਲਾ ਪੁਲਸ ਕਮਿਸ਼ਨਰ ਦੇ ਕਹਿਣ ਮੁਤਾਬਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਿਹੜੀਆਂ ਗੱਡੀਆਂ ਔਰਤਾਂ ਨੂੰ ਪਿਕਅੱਪ-ਡਰਾਪ ਕਰਦੀਆਂ ਹਨ, ਉਨ੍ਹਾਂ 'ਚ ਇਕ ਕੈਮਰਾ ਅੱਗੇ ਅਤੇ 2 ਕੈਮਰੇ ਪਿੱਛੇ ਲਾਏ ਗਏ ਹਨ, ਤਾਂ ਜੋ 360 ਡਿਗਰੀ ਦਾ ਵਿਊ ਮਿਲ ਸਕੇ ਅਤੇ ਇਸ ਦੇ ਨਾਲ ਹੀ ਸੁਰੱਖਿਆ 'ਚ ਵਿਘਨ ਪਾਉਣ ਵਾਲਿਆਂ 'ਤੇ ਵੀ ਨਕੇਲ ਕੱਸੀ ਜਾ ਸਕੇ। ਟ੍ਰੈਫਿਕ ਪੁਲਸ ਵਲੋਂ ਚੁੱਕੇ ਗਏ ਇਸ ਕਦਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।