ਪੁਲਸ ਕਮਿਸ਼ਨਰ ਦਾ ਵਿਦਿਆਰਥੀਆਂ ਨੂੰ ਸੁਨੇਹਾ, ਕਿਹਾ ‘ਡਾਂਟ ਵਰੀ ਸਟੂਡੈਂਟਸ..ਵੀ ਆਰ ਵਿਦ ਯੂ’

02/18/2020 12:20:16 PM

ਲੁਧਿਆਣਾ (ਵਿੱਕੀ) - ਪਿਛਲੇ ਮਹੀਨੇ ਤੋਂ ਚੱਲ ਰਹੇ ਵਿਆਹ ਦੇ ਸੀਜ਼ਨ ਦੌਰਾਨ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਸੀਜ਼ਨ ਵੀ ਹੁਣ ਤੋਂ ਸ਼ੁਰੂ ਹੋ ਚੁੱਕਾ ਹੈ। ਸਾਲ ਭਰ ਤੋਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਵਿਆਹ ਦਾ ਸੀਜ਼ਨ ਹੋਣ ਕਾਰਨ ਨੇੜੇ ਦੇ ਘਰਾਂ ਜਾਂ ਗਲੀਆਂ ਦੇ ਇਲਾਵਾ ਵੱਖ-ਵੱਖ ਸਮਾਗਮਾਂ ’ਚ ਵੱਜਣ ਵਾਲੇ ਡੀ.ਜੇ. ਤੋਂ ਹੋਣ ਵਾਲੇ ਰੌਲੇ ਤੋਂ ਪਰੇਸ਼ਾਨ ਹਨ। ਵਿਦਿਆਰਥੀਆਂ ਨੂੰ ਇਸ਼ ਸ਼ੋਰਗੁਲ ਤੋਂ ਰਾਹਤ ਦਿਵਾਉਣ ਲਈ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਨਵੀਂ ਪਹਿਲ ਕੀਤੀ ਹੈ। ਕਮਿਸ਼ਨਰ ਨੇ ਲੁਧਿਆਣਾ ਪੁਲਸ ਦੇ ਫੇਸਬੁੱਕ ਪੇਜ਼ ’ਤੇ ਇਕ ਫੋਟੋ ਅਪਲੋਡ ਕਰਕੇ ਵਿਦਿਆਰਥੀਆਂ ਨੂੰ ਇਕ ਸੁਨੇਹਾ ਦਿੱਤਾ ਕਿ ‘ਸਟੂਡੈਂਟ ਡਾਂਟ ਫਰੀ..ਵੀ ਆਰ ਵਿਦ ਯੂ’। ਇਹੀ ਨਹੀਂ ਵਿਦਿਆਰਥੀਆਂ ਨੂੰ ਸ਼ੋਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰਨ ਲਈ 112 ਨੰਬਰ ਡਾਇਲ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਅਜਿਹੀ ਸ਼ਿਕਾਇਤ ਮਿਲਣ ’ਤੇ ਉਸ ’ਤੇ ਤੁਰੰਤ ਕਾਰਵਾਈ ਕਰ ਸਕਣ।

ਬੋਰਡ ਪ੍ਰੀਖਿਆਵਾਂ ਦਾ ਹੋ ਚੁੱਕੇ ਆਗਾਜ਼
ਦੱਸ ਦੇਈਏ ਕਿ ਆਈ.ਸੀ.ਐੱਸ.ਈ. ਦੀ 10ਵੀਂ ਅਤੇ 12ਵੀਂ ਦੀ ਸਲਾਨਾ ਬੋਰਡ ਪ੍ਰੀਖਿਆਵਾਂ ਪਿਛਲੇ ਹਫਤੇ ਸ਼ੁਰੂ ਹੋ ਚੁੱਕੀਆਂ ਹਨ। ਸੀ.ਬੀ.ਐੱਸ.ਈ.10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ਨੀਵਾਰ ਨੂੰ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ, 8ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਵੀ ਮਾਰਚ ਦੇ ਪਹਿਲੇ ਹਫਤੇ ਸ਼ੁਰੂ ਹੋਣ ਵਾਲੀ ਹੈ।  

ਪੁਲਸ ਦੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤਾ ਸੁਝਾਅ
ਲੁਧਿਆਣਾ ਪੁਲਸ ਦੇ ਫੇਸਬੁੱਕ ਪੇਜ਼ ’ਤੇ ਪੁਲਸ ਨੇ ਲੈਟਸ ਮੇਕ ਇਟ ਨੋਆਇਰਸ ਫ੍ਰੀ ਫਾਰ ਅਵਰ ਚਿਲਡਰਨ ਦਾ ਸੰਦੇਸ਼ ਦਿੰਦੇ ਹੋਏ ਇਕ ਫੋਟੋ ਅਪਲੋਡ ਕੀਤੀ ਹੈ। ਇਸ ਫੋਟੋ ’ਤੇ ਬਣਾਈ ਗਈ ਇਕ ਫੋਟੋ ’ਚ ਸਪੀਕਰਾਂ ਨੂੰ ਰੈੱਡ ਸਿਗਨਲ ਦਿਖਾਉਣ ਦੇ ਨਾਲ-ਨਾਲ ਬੱਚਿਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਗ੍ਰੀਨ ਸਿਗਨਲ ਦਿਖਾਇਆ ਗਿਆ ਹੈ। ਪੁਲਸ ਵਲੋਂ ਫੇਸਬੁੱਕ ’ਤੇ ਅਪਲੋਡ ਕੀਤੇ ਗਏ ਇਸ ਯਤਨ ਦੀ ਲੁਧਿਆਣਵੀਆਂ ਨੇ ਕਾਫੀ ਸ਼ਲਾਘਾ ਕੀਤੀ ਹੈ। ਪੁਲਸ ਕਮਿਸ਼ਨਰ ਵਲੋਂ ਕੀਤੀ ਗਈ ਇਸ ਅਨੋਖੀ ਪਹਿਲ ਨਾਲ ਮਾਪਿਆਂ ਨਾਲ ਵਿਦਿਆਰਥੀ ਵੀ ਖੁਸ਼ ਹਨ, ਜਿਨ੍ਹਾਂ ਨੇ ਪੁਲਸ ਦੇ ਫੇਸਬੁੱਕ ਪੇਜ਼ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ।

PunjabKesari

ਮਾਪੇ ਅਤੇ ਬੱਚੇ ਹੋ ਰਹੇ ਹਨ ਪਰੇਸ਼ਾਨ
ਸਮੇਂ-ਸਮੇਂ ’ਤੇ ਸਿੱਖਿਆ ਵਿਭਾਗ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪ੍ਰੀਖਿਆਵਾਂ ਦੇ ਦਿਨਾਂ ’ਚ ਧੁਨੀ ਪ੍ਰਦੂਸ਼ਣ ’ਤੇ ਰੋਕ ਲਗਾਉਣ ਲਈ ਕਿਹਾ ਜਾਂਦਾ ਹੈ। ਇਸ ਦੇ ਬਾਵਜੂਦ ਡੀ.ਸੀ ਵਲੋਂ ਅਜਿਹਾ ਕੋਈ ਨਿਰਦੇਸ਼ ਜਾਰੀ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ਸਬੰਧੀ ਤਿਆਰੀ ਕਰਨ ’ਚ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਵਿਦਿਆਰਥੀਆਂ ਦੇ ਮਾਪਿਆਂ ਵਲੋਂ ਇਸ ਸਬੰਧ ’ਚ ਪੁਲਸ ਨੂੰ ਫੋਨ ’ਤੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।


rajwinder kaur

Content Editor

Related News