ਕਲਯੁੱਗੀ ਪੁੱਤਾਂ ਦਾ ਕਾਰਾ: ਕੁੱਟ-ਕੁੱਟ ਮਾਰ ਦਿੱਤਾ ਮਾਂ ਦਾ ਪਹਿਲਾਂ ਪਤੀ

Friday, Jul 03, 2020 - 09:38 AM (IST)

ਲੁਧਿਆਣਾ (ਰਾਜ) : ਦੂਜੇ ਪਤੀ ਤੋਂ ਹੋਏ ਮੁੰਡਿਆਂ ਨੂੰ ਇਹ ਗਵਾਰਾ ਨਹੀਂ ਹੋਇਆ ਕਿ ਉਸ ਦੀ ਮਾਂ ਫਿਰ ਤੋਂ ਆਪਣੇ ਪਹਿਲੇ ਪਤੀ ਕੋਲ ਚਲੀ ਗਈ। ਇਸ ਰੰਜਿਸ਼ ਤਹਿਤ 2 ਨੌਜਵਾਨਾਂ ਨੇ ਪਿੰਡ ਤਲਵਾੜਾ ਸਥਿਤ ਗੁਰਦੁਆਰਾ ਸਾਹਿਬ ਵਿਚ ਬਤੌਰ ਗ੍ਰੰਥੀ ਸੇਵਾਵਾਂ ਦੇ ਰਹੇ ਆਪਣੀ ਮਾਂ ਦੇ ਪਹਿਲੇ ਪਤੀ ਨੂੰ ਇੰਨਾ ਕੁੱਟਿਆ ਕਿ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਚਾਚੇ ਦੀ ਕਰਤੂਤ, 9 ਸਾਲਾ ਭਤੀਜੀ ਨਾਲ ਕੀਤਾ ਜਬਰ-ਜ਼ਨਾਹ

ਮ੍ਰਿਤਕ ਗੁਰਮੇਲ ਸਿੰਘ (55) ਹੈ, ਜੋ ਕਿ ਮੂਲ ਰੂਪ 'ਚ ਜਗਰਾਓਂ ਅਤੇ ਹਾਲ ਹੀ ਵਿਚ ਪਿੰਡ ਤਲਵਾੜਾ ਸਥਿਤ ਗੁਰਦੁਆਰਾ ਵਿਚ ਗ੍ਰੰਥੀ ਦੀ ਸੇਵਾ ਕਰਦਾ ਸੀ। ਮ੍ਰਿਤਕ ਦੀ ਲਾਸ਼ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨ 'ਤੇ ਜਸਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਦੋਸ਼ੀ ਫਰਾਰ ਹਨ।

ਜਾਣਕਾਰੀ ਮੁਕਾਬਕ ਗੁਰਮੇਲ ਸਿੰਘ ਦਾ 30 ਸਾਲ ਪਹਿਲਾਂ ਸ਼ਿੰਦਰ ਕੌਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਵਿਆਹ ਤੋਂ 2 ਸਾਲ ਬਾਅਦ ਦੋਵਾਂ ਦਾ ਪੰਚਾਇਤੀ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਸ਼ਿੰਦਰ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਸੀ। ਦੂਜੇ ਵਿਆਹ ਤੋਂ ਸ਼ਿੰਦਰ ਦੇ 2 ਮੁੰਡੇ ਹੋਏ, ਜਸਪ੍ਰੀਤ ਸਿੰਘ ਅਤੇ ਜਸਦੀਪ ਸਿੰਘ। 7 ਸਾਲ ਪਹਿਲਾਂ ਸ਼ਿੰਦਰ ਕੌਰ ਦੇ ਦੂਜੇ ਪਤੀ ਦੀ ਮੌਤ ਹੋ ਗਈ ਸੀ। ਤਦ ਤੋਂ ਉਹ ਇਕੱਲੀ ਹੀ ਸੀ। ਕੁੱਝ ਮਹੀਨਿਆਂ ਤੋਂ ਸ਼ਿੰਦਰ ਕੌਰ ਨੇ ਆਪਣੇ ਪਹਿਲੇ ਪਤੀ ਗੁਰਮੇਲ ਸਿੰਘ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਗੁਰਮੇਲ ਸਿੰਘ ਪਿੰਡ ਤਲਵਾੜਾ ਸਥਿਤ ਸ਼ਹੀਦਾਂ ਦੇ ਗੁਰਦੁਆਰਾ ਵਿਚ ਬਤੌਰ ਗ੍ਰੰਥੀ ਸੇਵਾ ਕਰ ਰਿਹਾ ਸੀ। ਸ਼ਿੰਦਰ ਕੌਰ, ਉਸ ਨਾਲ ਰਹਿਣ ਲੱਗ ਗਈ ਸੀ। ਇਹ ਗੱਲ ਸ਼ਿੰਦਰ ਕੌਰ ਦੇ ਦੋਵੇਂ ਮੁੰਡਿਆਂ ਨੂੰ ਪਸੰਦ ਨਹੀਂ ਸੀ। ਉਨ੍ਹਾਂ ਨੇ ਕਈ ਦਫਾ ਆਪਣੀ ਮਾਂ ਨੂੰ ਕਿਹਾ ਕਿ ਉਹ ਗੁਰਮੇਲ ਸਿੰਘ ਨੂੰ ਛੱਡ ਦੇਵੇ ਪਰ ਉਹ ਉਸ ਦੇ ਨਾਲ ਹੀ ਰਹਿੰਦੀ ਰਹੀ।

ਇਹ ਵੀ ਪੜ੍ਹੋਂ : ਵਲਟੋਹਾ 'ਚ ਹੋਏ ਕਤਲ ਸਬੰਧੀ ਵੱਡਾ ਖੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਧੀ ਨੇ ਹੀ ਮਰਵਾਇਆ ਸੀ ਪਿਓ

ਐੱਸ. ਐੱਚ. ਓ. ਇੰਸ. ਪਰਮਦੀਪ ਸਿੰਘ ਦਾ ਕਹਿਣਾ ਹੈ ਕਿ 29 ਜੂਨ ਦੀ ਰਾਤ ਨੂੰ ਦੋਵੇਂ ਮੁੰਡੇ ਜਸਪ੍ਰੀਤ ਸਿੰਘ ਅਤੇ ਜਸਦੀਪ ਸਿੰਘ ਗੁਰਦੁਆਰਾ ਸਾਹਿਬ ਪੁੱਜੇ ਸਨ। ਉਨ੍ਹਾਂ ਨੇ ਗੁਰਮੇਲ ਸਿੰਘ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਇਸ ਦੌਰਾਨ ਗੁਰਮੇਲ ਸਿੰਘ ਦੇ ਸਿਰ 'ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ। ਜ਼ਖ਼ਮੀ ਗੁਰਮੇਲ ਸਿੰਘ ਦੀ ਚੰਡੀਗੜ੍ਹ ਸਥਿਤ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

 


Baljeet Kaur

Content Editor

Related News