Punjab: ਸਕੂਲ ਅੰਦਰ ਵਾਪਰੀ ਘਟਨਾ ਨੇ ਹਰ ਕਿਸੇ ਦੇ ਉਡਾਏ ਹੋਸ਼! CCTV ਚੈੱਕ ਕਰਨ ਲੱਗੀ ਪੁਲਸ

Friday, Oct 31, 2025 - 11:58 AM (IST)

Punjab: ਸਕੂਲ ਅੰਦਰ ਵਾਪਰੀ ਘਟਨਾ ਨੇ ਹਰ ਕਿਸੇ ਦੇ ਉਡਾਏ ਹੋਸ਼! CCTV ਚੈੱਕ ਕਰਨ ਲੱਗੀ ਪੁਲਸ

ਲੁਧਿਆਣਾ (ਰਾਜ): ਲੁਧਿਆਣਾ ਦੇ ਪਿੰਡ ਮੁਕੁੰਦਪੁਰ ਸਥਿਤ ਸਰਕਾਰੀ ਹਾਈ ਸਕੂਲ ਦਾ ਸਟਾਫ਼ ਜਦੋਂ ਸਵੇਰੇ-ਸਵੇਰੇ ਸਕੂਲ ਆਇਆ ਤਾਂ ਹਾਲਾਤ ਵੇਖ ਕੇ ਹਰ ਕੋਈ ਹੱਕਾ-ਬੱਕਾ ਰਹਿ ਗਿਆ। ਦਰਅਸਲ, ਇਸ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਅੱਧੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਰੱਖਿਆ ਸਾਮਾਨ ਚੋਰੀ ਕਰ ਲਿਆ। ਸਕੂਲ ਦੇ ਮੁੱਖ ਅਧਿਆਪਕਾ ਹਰਵਿੰਦਰ ਕੌਰ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਵੇਰੇ-ਸਵੇਰੇ ਵਾਪਰ ਗਿਆ ਹਾਦਸਾ! ਫ਼ਲਾਈਓਵਰ 'ਤੇ ਪਲਟਿਆ ਕੈਂਟਰ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁੱਖ ਅਧਿਆਪਕਾ ਹਰਵਿੰਦਰ ਕੌਰ ਨੇ ਦੱਸਿਆ ਕਿ ਚੋਰ ਸਕੂਲ ਤੋਂ ਕਈ ਜ਼ਰੂਰੀ ਚੀਜ਼ਾਂ ਚੋਰੀ ਕਰ ਕੇ ਲੈ ਗਏ ਹਨ ਤੇ ਕੰਪਿਊਟਰ ਲੈਬ ਸਣੇ ਹੋਰ ਕਲਾਸਾਂ ਵਿਚ ਭੰਨਤੋੜ ਵੀ ਕੀਤੀ ਹੈ। ਘਟਨਾ ਦਾ ਪਤਾ ਸਵੇਰੇ ਸਕੂਲ ਸਟਾਫ਼ ਦੇ ਆਉਣ 'ਤੇ ਲੱਗਿਆ, ਜਿਸ ਮਗਰੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਫ਼ਿਲਹਾਲ ਥਾਣਾ ਡੇਹਲੋਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦਾ ਸੁਰਾਗ ਮਿਲ ਸਕੇ। 

 


author

Anmol Tagra

Content Editor

Related News