ਲੁਧਿਆਣਾ 'ਚ ਪਿੰਡ ਦੇ ਸਰਪੰਚ ਦਾ ਅਜੀਬ ਫ਼ਰਮਾਨ, ਸ਼ਮਸ਼ਾਨ ਘਾਟ 'ਚ ਲਾਇਆ ਹਦਾਇਤਾਂ ਦਾ ਬੋਰਡ

Thursday, May 27, 2021 - 12:47 PM (IST)

ਲੁਧਿਆਣਾ 'ਚ ਪਿੰਡ ਦੇ ਸਰਪੰਚ ਦਾ ਅਜੀਬ ਫ਼ਰਮਾਨ, ਸ਼ਮਸ਼ਾਨ ਘਾਟ 'ਚ ਲਾਇਆ ਹਦਾਇਤਾਂ ਦਾ ਬੋਰਡ

ਲੁਧਿਆਣਾ (ਗੁਰਦੇਵ) : ਲੁਧਿਆਣਾ ਦੇ ਨੇੜੇ ਸਾਹਨੇਵਾਲ ਇਲਾਕੇ ਦੇ ਪਿੰਡ ਸਾਹਨੀ ਖੁਰਦ ਵਿੱਚ ਇਕ ਅਜੀਬ ਕਿਸਮ ਦਾ ਮਾਮਲਾ ਸਾਮਣੇ ਆਇਆ ਹੈ। ਇੱਥੇ ਇਕ ਗਰੀਬ ਪਰਿਵਾਰ ਦੀ ਜਨਾਨੀ ਦੀ ਮੌਤ ਹੋ ਹਈ। ਪਿੰਡ ਦੇ ਸਰਪੰਚ ਵੱਲੋਂ ਮ੍ਰਿਤਕ ਜਨਾਨੀ ਦਾ ਸੰਸਕਾਰ ਪਿੰਡ 'ਚ ਨਹੀਂ ਕਰਨ ਦਿੱਤਾ ਗਿਆ। ਇਸ ਦਾ ਕਾਰਨ ਸੀ ਕਿ ਸਰਪੰਚ ਵੱਲੋਂ ਸ਼ਮਸ਼ਾਨ ਘਾਟ ਵਿਚ ਇਕ ਬੋਰਡ 'ਤੇ ਬਾਹਰ ਤੋਂ ਆਏ ਕਿਰਾਏਦਾਰਾਂ ਵਾਸਤੇ ਕਾਨੂੰਨ ਦੀਆਂ ਹਦਾਇਤਾਂ ਲਿਖੀਆਂ ਸਨ। ਇਸ ਕਾਰਨ ਮ੍ਰਿਤਕ ਜਨਾਨੀ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦਾ ਅੰਤਿਮ ਸੰਸਕਾਰ ਕਿਸੇ ਦੂਜੇ ਪਿੰਡ ਜਾ ਕੇ ਕਰਨਾ ਪਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਕੋਰੋਨਾ ਵੈਕਸੀਨ ਸਰਟੀਫਿਕੇਟ' ਤੋਂ ਹਟੀ PM ਮੋਦੀ ਦੀ ਤਸਵੀਰ, ਜਾਣੋ ਕਾਰਨ

ਮ੍ਰਿਤਕ ਦੇ ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਸ ਦੀ ਪਤਨੀ ਦੀ ਟਾਈਫਾਈਡ ਕਾਰਨ ਮੌਤ ਹੋ ਗਈ ਸੀ ਪਰ ਉਸ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਈ ਸੀ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਇਸ ਪਿੰਡ ਵਿੱਚ ਬਤੌਰ ਕਿਰਾਏਦਾਰ ਰਹਿੰਦੇ ਹਨ ਤੇ ਲੇਬਰ ਦਾ ਕੰਮ ਕਰਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਇਹ ਤਕਲੀਫ਼ ਸਹਿਣੀ ਪਈ। ਇਸ ਮਾਮਲੇ ਨੇ ਉਸ ਵੇਲੇ ਰੰਗਤ ਫੜ੍ਹ ਲਈ, ਜਦੋਂ ਇਹ ਗੱਲ ਸੁਣ ਕੇ ਕਈ ਸਿਆਸੀ ਪਾਰਟੀਆਂ ਵੱਲੋਂ ਅਤੇ ਪਿੰਡ ਵਿਚ ਰਹਿਣ ਵਾਲਿਆਂ ਵੱਲੋਂ ਵੀ ਸਰਪੰਚ ਦੀ ਨਿੰਦਾ ਕੀਤੀ ਗਈ। 

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ
ਜਦ ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਸਰਪੰਚ ਦੇ ਨਾਲ ਮੁਲਾਕਾਤ ਨਾ ਹੋ ਸਕੀ, ਪਰ ਪਿੰਡ ਵਿੱਚ ਸਰਪੰਚ ਨੇ ਆਪਣਾ ਪੱਖ ਰੱਖਦੇ ਹੋਏ ਇਕ ਵੀਡੀਓ ਭੇਜ ਕੇ ਕਿਹਾ ਕਿ ਅੱਜ-ਕੱਲ੍ਹ ਜਿਸ ਤਰ੍ਹਾਂ ਮਹਾਮਾਰੀ ਦਾ ਦੌਰ ਹੈ, ਕੁੱਝ ਕਿਰਾਏਦਾਰ ਮ੍ਰਿਤਕ ਨੂੰ ਸਾੜਨ ਵੇਲੇ ਲੱਕੜਾ ਦਾ ਇਸਤੇਮਾਲ ਘੱਟ ਕਰਦੇ ਹਨ। ਇਸ ਕਰਨ ਕੁੱਤੇ ਲਾਸ਼ ਨੂੰ ਖਰਾਬ ਕਰ ਦਿੰਦੇ ਹਨ। ਉਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਅਸੀਂ ਸ਼ਮਸ਼ਾਨ ਘਾਟ ਵਿਚ ਬੋਰਡ ਵੀ ਲਗਾ ਦਿੱਤਾ ਹੈ ਕਿ ਕਿਰਾਏਦਾਰ ਦੇ ਪਰਿਵਾਰਾਂ ਦਾ ਅੰਤਿਮ ਸੰਸਕਾਰ ਜਾਂਚ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਿੰਡ ਵਿਚ ਹਜ਼ਾਰਾਂ ਕਿਰਾਏਦਾਰ ਰਹਿੰਦੇ ਹਨ। ਪਿੰਡ ਵਿਚ ਕੋਈ ਮਹਾਮਾਰੀ ਨਾ ਫੈਲ ਜਾਵੇ, ਇਸ ਕਾਰਨ ਅਸੀਂ ਆਪਣੇ ਪਿੰਡ ਦੀ ਸਰਹੱਦ ਵਿਚ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਹਰ ਗੱਲ ਦੀ ਪੂਰੀ ਤਰ੍ਹਾਂ ਜਾਂਚ ਕਰਨਾ ਚਾਹੁੰਦੇ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News