ਲੁਧਿਆਣਾ ਦੀਆਂ ਸੜਕਾਂ ਖ਼ਤਰੇ ਤੋਂ ਖ਼ਾਲੀ ਨਹੀਂ!, ਇਸ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵੀ ਪਰੇਸ਼ਾਨ ਕਰ ਦੇਣਗੀਆਂ
Thursday, Oct 28, 2021 - 01:22 PM (IST)
ਲੁਧਿਆਣਾ (ਹਿਤੇਸ਼, ਨਰਿੰਦਰ) : ਲੁਧਿਆਣਾ ਦੀਆਂ ਸੜਕਾਂ 'ਤੇ ਚੱਲਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ ਕਿਉਂਕਿ ਇਹ ਸੜਕਾਂ ਪੂਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਅੱਜ ਸਿਵਲ ਲਾਈਨ ਦੀਪ ਨਗਰ ਇਲਾਕੇ 'ਚ ਸਾਹਮਣੇ ਆਇਆ, ਜਿੱਥੇ ਐਕਟਿਵਾ 'ਤੇ ਸਕੂਲ ਜਾ ਰਹੇ 2 ਬੱਚੇ ਸੜਕ 'ਤੇ ਪਏ ਇਕ ਡੂੰਘੇ ਖੱਡੇ 'ਚ ਡਿਗ ਗਏ। ਇਸ ਤੋਂ ਬਾਅਦ ਬੱਚਿਆਂ ਨੂੰ ਪੌੜੀ ਲਾ ਕੇ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ 'ਚ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਮੌਤ
ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਪਹਿਲਾਂ ਇਕ ਬੱਸ ਲੰਘੀ, ਜਿਸ ਦੇ ਕਾਰਨ ਸੜਕ ਧੱਸ ਗਈ ਅਤੇ ਇੱਥੇ ਡੂੰਘਾ ਖੱਡਾ ਪੈ ਗਿਆ। ਇਸ ਤੋਂ ਬਾਅਦ ਐਕਟਿਵਾ 'ਤੇ ਆ ਰਹੇ ਸਕੂਲੀ ਬੱਚੇ ਇਸ ਖੱਡੇ 'ਚ ਐਕਟਿਵਾ ਸਮੇਤ ਹੀ ਡਿਗ ਗਏ। ਬੱਚਿਆਂ ਨੂੰ ਖੱਡੇ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਨਗਰ ਨਿਗਮ ਦੇ ਅਫ਼ਸਰ ਅਤੇ ਮੇਅਰ ਵੀ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ ਕਿ ਸੀਵਰੇਜ ਦੇ ਪਾਣੀ ਦੀ ਪਾਈਪ ਲੀਕ ਹੋਣ ਕਰਨ ਮਿੱਟੀ ਰਿਸ ਗਈ, ਜਿਸ ਕਾਰਨ ਸੜਕ ਖੋਖਲੀ ਹੋ ਗਈ ਹੈ।
ਇਹ ਵੀ ਪੜ੍ਹੋ : ਵਿਧਾਇਕੀ ਰੱਦ ਹੋਣ ਮਗਰੋਂ ਵੀ 'ਮਾਸਟਰ ਬਲਦੇਵ ਸਿੰਘ' ਨੂੰ ਮਿਲੇਗਾ ਫ਼ਾਇਦਾ, ਜਾਣੋ ਕਿਵੇਂ
ਫਿਲਹਾਲ ਇਲਾਕੇ 'ਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਸੜਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁੱਝ ਸਾਲ ਪਹਿਲਾਂ ਵੀ ਇਸ ਇਲਾਕੇ 'ਚ ਸੜਕ 'ਤੇ ਬਹੁਤ ਵੱਡਾ ਖੱਡਾ ਪੈ ਗਿਆ ਸੀ। ਹੁਣ ਉਸ ਤੋਂ ਥੋੜ੍ਹੀ ਦੂਰ ਹੀ ਸੜਕ ਧੱਸ ਗਈ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ