ਪੰਜਾਬ ਰਿਜ਼ਲਟ : ‘ਆਪ’ ਦੀ ਹਨ੍ਹੇਰੀ ’ਚ ਬੈਂਸ ਭਰਾਵਾਂ ਨੂੰ ਦੇਖਣਾ ਪਿਆ ਹਾਰ ਦਾ ਮੂੰਹ

Thursday, Mar 10, 2022 - 05:02 PM (IST)

ਪੰਜਾਬ ਰਿਜ਼ਲਟ : ‘ਆਪ’ ਦੀ ਹਨ੍ਹੇਰੀ ’ਚ ਬੈਂਸ ਭਰਾਵਾਂ ਨੂੰ ਦੇਖਣਾ ਪਿਆ ਹਾਰ ਦਾ ਮੂੰਹ

ਆਤਮ ਨਗਰ (ਵੈੱਬ ਡੈਸਕ) -  ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਇਸ ਦੌਰਾਨ ਜੇਕਰ ਗੱਲ ਆਤਮ ਨਗਰ ਹਲਕੇ ਦੀ ਕੀਤੀ ਜਾਵੇ ਤਾਂ ਇਸ ਹਲਕੇ ’ਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਨੇ 44369 ਵੋਟਾਂ ਨਾਲ ਜਿੱਤ ਹਾਸਲ ਕਰ ਲਈ। ਸਿਮਰਜੀਤ ਸਿੰਘ ਬੈਂਸ 12654 ਵੋਟਾਂ ਹਾਸਲ ਕਰਕੇ ਹਾਰ ਗਏ ਅਤੇ ਤੀਸਰੇ ਨੰਬਰ ’ਤੇ ਆਏ ਹਨ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ 11872 ਵੋਟਾਂ ਹਾਸਲ ਕਰਕੇ ਚੌਥੇ ਨੰਬਰ ’ਤੇ ਰਹੇ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਰਿਜ਼ਲਟ : ਕਾਂਗਰਸ ਦੀ ਝੋਲੀ ਪਈ ਕਾਦੀਆਂ ਹਲਕੇ ਦੀ ਸੀਟ, ਪ੍ਰਤਾਪ ਸਿੰਘ ਬਾਜਵਾ ਦੀ ਵੱਡੀ ਜਿੱਤ

ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦਾ ਆਤਮ ਨਗਰ ਪੰਜਾਬ ਦਾ 62 ਨੰਬਰ ਵਿਧਾਨ ਸਭਾ ਹਲਕਾ ਹੈ। 2017 ਵਿੱਚ 'ਆਪ' ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਜਿੱਤ ਹਾਸਲ ਕੀਤੀ ਸੀ। ਸਿਮਰਜੀਤ ਬੈਂਸ ਇਕ ਵਾਰ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਤੋਂ ਇਸ ਵਾਰ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਗਠਜੋੜ, ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ। 

ਪੜ੍ਹੋ ਇਹ ਵੀ ਖ਼ਬਰ - Punjab Result 2022 : ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਹਾਰੇ, ਪਤਨੀ ਗਨੀਵ ਨੇ ਮਜੀਠਾ ਤੋਂ ਮਾਰੀ ਬਾਜ਼ੀ

ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ ਭਾਰਤੀ ਸਿਆਸਤਦਾਨ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਮੁੜ ਚੋਣ ਮੈਦਾਨ 'ਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ, ‘ਆਪ’ ਵੱਲੋਂ ਕੁਲਵੰਤ ਸਿੰਘ ਸਿੱਧੂ, ਕਾਂਗਰਸ ਵੱਲੋਂ ਕੰਵਲਜੀਤ ਸਿੰਘ ਕਰਵਲ, ਪੰਜਾਬ ਲੋਕ ਕਾਂਗਰਸ ਵੱਲੋਂ ਪ੍ਰੇਮ ਮਿੱਤਲ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਹਰਕੀਰਤ ਸਿੰਘ ਰਾਣਾ ਚੋਣ ਮੈਦਾਨ ’ਚ ਹਨ।

ਪੜ੍ਹੋ ਇਹ ਵੀ ਖ਼ਬਰ - Punjab Result 2022 : ਪਠਾਨਕੋਟ ਹਲਕੇੇ ਤੋਂ ਭਾਜਪਾ ਆਗੂ ਅਸ਼ਵਨੀ ਸ਼ਰਮਾ 42787 ਵੋਟਾਂ ਨਾਲ ਜੇਤੂ

 


author

rajwinder kaur

Content Editor

Related News