ਅਦਾਲਤਾਂ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

Friday, Sep 03, 2021 - 09:24 AM (IST)

ਅਦਾਲਤਾਂ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

ਲੁਧਿਆਣਾ (ਜ. ਬ.) : ਮਾਣਯੋਗ ਅਦਾਲਤਾਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਈ ਕੇਸਾਂ ਵਿਚ ਕਈ ਦੋਸ਼ੀ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ, ਜਿਸ ਸਬੰਧੀ ਜ਼ਿਲ੍ਹਾ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਪਾਲਣਾ ਕਰਵਾਉਂਦੇ ਹੋਏ ਸਬੰਧਿਤ ਥਾਣਿਆਂ ਨੂੰ ਭਗੌੜਿਆਂ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਵਿਚ 5 ਕੇਸ ਥਾਣਾ ਸ਼ਿਮਲਾਪੁਰੀ ’ਚ ਦਰਜ ਕੀਤੇ ਗਏ ਹਨ। ਪਹਿਲਾਂ ਕੇਸ ’ਚ ਥਾਣਾ ਸ਼ਿਮਲਾਪੁਰੀ ਪੁਲਸ ਨੇ ਦੋਸ਼ੀ ਦੇਵ ਨਾਰਾਇਣ ਪੁੱਤਰ ਜੈ ਨਾਰਾਇਣ ਵਾਸੀ ਟਿੱਬਾ ਰੋਡ ਅਤੇ ਗੁਲਸ਼ਨ ਕੁਮਾਰ ਪੁੱਤਰ ਰਾਜਪਾਲ ਖ਼ਿਲਾਫ਼ 1 ਮਈ, 2012 ਨੂੰ ਧਾਰਾ 382, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ, ਜਿਸ ’ਚ ਮਾਣਯੋਗ ਜੱਜ ਗੁਰਪ੍ਰੀਤ ਕੌਰ ਨੇ 8 ਜਨਵਰੀ 2015 ਨੂੰ ਧਾਰਾ 299 ਸੀ. ਆਰ. ਪੀ. ਸੀ. ਦੇ ਤਹਿਤ ਪੀ. ਓ. ਕਰਾਰ ਦਿੱਤਾ ਸੀ, ਜਿਸ ’ਤੇ ਥਾਣਾ ਪੁਲਸ ਨੇ 229-ਏ ਦੇ ਤਹਿਤ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਕੋਰੋਨਾ ਦੌਰ 'ਚ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਦਿੱਤੀ ਇਹ ਰਾਹਤ

ਦੂਜੇ ਕੇਸ ’ਚ ਥਾਣਾ ਸ਼ਿਮਲਾਪੁਰੀ ਪੁਲਸ ਨੇ ਦੋਸ਼ੀ ਮਨਦੀਪ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਦੁੱਗਰੀ ਵਿਰੁੱਧ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਭੰਨਤੋੜ ਕਰਨ ’ਤੇ 1 ਫਰਵਰੀ 2011 ਨੂੰ ਦਰਜ ਕੇਸ ’ਚ ਮਾਣਯੋਗ ਅਦਾਲਤ ਨੇ 10 ਅਪ੍ਰੈਲ 2014 ਨੂੰ ਭਗੌੜੇ ਕਰਾਰ ਦਿੱਤੇ ਸਨ, ਜਿਸ ’ਤੇ ਥਾਣਾ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਧਾਰਾ 229-ਏ ਦੇ ਤਹਿਤ ਪਰਚਾ ਦਰਜ ਕੀਤਾ ਹੈ। ਤੀਜੇ ਕੇਸ ’ਚ ਦੋਸ਼ੀ ਅਮਰਿੰਦਰ ਸਿੰਘ ਉਰਫ਼ ਲੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਮੈੜ ਕਾਲੋਨੀ ਖ਼ਿਲਾਫ਼ ਕੁੱਟਮਾਰ ਅਤੇ ਧਮਕੀਆ ਦੇਣ ’ਤੇ 26 ਅਗਸਤ 2009 ਨੂੰ ਥਾਣਾ ਸ਼ਿਮਲਾਪੁਰੀ ਨੇ ਕੇਸ ਦਰਜ ਕੀਤਾ ਸੀ, ਜਿਸ ’ਤੇ ਅਦਾਲਤ ਦੀ ਉਲੰਘਣਾ ਕਰਨ ਕਰ ਕੇ ਮਾਣਯੋਗ ਜੱਜ ਜਗਜੀਤ ਸਿੰਘ ਨੇ 10 ਅਕਤੂਬਰ 2017 ਨੂੰ ਦੋਸ਼ੀ ਨੂੰ ਭਗੌੜਾ ਕਰਾਰ ਦਿੱਤਾ ਸੀ, ਜਿਸ ਦੇ ਖ਼ਿਲਾਫ਼ ਥਾਣਾ ਪੁਲਸ ਨੇ 229-ਏ ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਹਵਸ ਦੀ ਭੁੱਖ ਨੇ ਦਰਿੰਦਾ ਬਣਾਇਆ 2 ਬੱਚਿਆਂ ਦਾ ਪਿਓ, ਸ਼ਰਮ ਦੀਆਂ ਹੱਦਾਂ ਟੱਪਦਿਆਂ ਨਾਬਾਲਗਾ ਨੂੰ ਕੀਤਾ ਗਰਭਵਤੀ

ਚੌਥੇ ਕੇਸ ’ਚ ਮੁਲਜ਼ਮ ਰਾਜਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਗੁਰੂ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਖ਼ਿਲਾਫ਼ ਕਾਰਵਾਈ ਐਕਸਾਈਜ਼ ਐਕਟ ਤਹਿਤ 12 ਨਵੰਬਰ 2016 ਨੂੰ ਕੇਸ ਵਿਚ ਨਾਮਜ਼ਦ ਕੀਤਾ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ 7 ਮਈ 2019 ਨੂੰ ਧਾਰਾ 299 ਸੀ. ਆਰ. ਪੀ. ਸੀ. ਦੇ ਤਹਿਤ ਪੀ. ਓ. ਕਰਾਰ ਦਿੱਤਾ ਗਿਆ, ਜਿਸ ’ਤੇ ਥਾਣਾ ਸ਼ਿਮਲਾਪੁਰੀ ਪੁਲਸ ਨੇ ਦੋਸ਼ੀ ਵਿਰੁੱਧ 229 –ਏ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਬਹੁ-ਚਰਚਿਤ ਨਸ਼ਾ ਮਾਮਲੇ 'ਚ STF ਦੀ ਰਿਪੋਰਟ ਸਬੰਧੀ ਸੁਣਵਾਈ ਹੋਵੇ ਕਿਤੇ ਹੋਰ ਟਰਾਂਸਫਰ : ਚੀਮਾ

ਪੰਜਵੇਂ ਕੇਸ ’ਚ ਦੋਸ਼ੀ ਰਵਿੰਦਰ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਦਸਮੇਸ਼ ਨਗਰ ਗਿੱਲ ਰੋਡ ਖ਼ਿਲਾਫ਼ 7 ਸਤੰਬਰ 2016 ਨੂੰ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਸ ’ਤੇ ਮਾਣਯੋਗ ਅਦਾਲਤ ਨੇ ਦੋਸ਼ੀ ’ਤੇ ਅਦਾਲਤ ਦੀ ਉਲੰਘਣਾ ਕਰਨ ’ਤੇ ਧਾਰਾ 299 ਸੀ. ਆਰ. ਪੀ. ਸੀ. ਤਹਿਤ 20 ਸਤੰਬਰ 2017 ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ, ਜਿਸ ’ਤੇ ਥਾਣਾ ਸ਼ਿਮਲਾਪੁਰੀ ਨੇ ਦੋਸ਼ੀ ਖ਼ਿਲਾਫ਼ 229-ਏ ਤਹਿਤ ਕੇਸ ਦਰਜ ਕਰ ਲਿਆ। ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਇਨ੍ਹਾਂ ਦੋਸ਼ੀਆਂ ਦੀ ਫੜ੍ਹੋ-ਫੜ੍ਹੀ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਫੜ੍ਹ ਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News