ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਲੁਧਿਆਣਾ ਪੁਲਸ, ਥੋੜ੍ਹੇ ਸਮੇਂ 'ਚ ਹੱਲ ਕੀਤੇ ਵੱਡੇ-ਵੱਡੇ ਮਾਮਲੇ

Friday, Oct 06, 2023 - 09:46 AM (IST)

ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਲੁਧਿਆਣਾ ਪੁਲਸ, ਥੋੜ੍ਹੇ ਸਮੇਂ 'ਚ ਹੱਲ ਕੀਤੇ ਵੱਡੇ-ਵੱਡੇ ਮਾਮਲੇ

ਲੁਧਿਆਣਾ (ਰਾਜ) : ਵੱਡੀਆਂ ਵਾਰਦਾਤਾਂ ਦੇ ਬਾਵਜੂਦ ਲੁਧਿਆਣਾ ਕਮਿਸ਼ਨਰੇਟ ਪੁਲਸ ਕ੍ਰਾਈਮ ਕੰਟਰੋਲ ’ਚ ਪੰਜਾਬ ’ਚ ਪਹਿਲੇ ਨੰਬਰ ’ਤੇ ਆ ਰਹੀ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਕਤਲ, ਲੁੱਟ-ਖੋਹ, ਚੋਰੀ ਅਤੇ ਅਗਵਾ ਵਰਗੇ 22 ਵੱਡੇ ਅਪਰਾਧਿਕ ਮਾਮਲਿਆਂ ਨੂੰ ਉਨ੍ਹਾਂ ਦੀ ਟੀਮ ਨੇ 12 ਤੋਂ 96 ਘੰਟਿਆਂ ’ਚ ਟਰੇਸ ਕੀਤਾ ਹੈ। ਉਨ੍ਹਾਂ ਨੇ ਅਪਰਾਧੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਲੁਧਿਆਣਾ ’ਚ ਜੇਕਰ ਕੋਈ ਅਪਰਾਧ ਕਰੇਗਾ ਤਾਂ ਪੁਲਸ ਦੀ ਉਨ੍ਹਾਂ ’ਤੇ ਬਾਜ਼ ਅੱਖ ਹੈ। ਉਹ ਜ਼ਿਆਦਾ ਦੇਰ ਤੱਕ ਭੱਜ ਨਹੀਂ ਸਕੇਗਾ, ਕਮਿਸ਼ਨਰੇਟ ਪੁਲਸ 12, 24 ਤੋਂ ਲੈ ਕੇ 96 ਘੰਟਿਆਂ ਦੇ ਅੰਦਰ-ਅੰਦਰ ਫੜ੍ਹ ਕੇ ਸਲਾਖ਼ਾਂ ਪਿੱਛੇ ਭੇਜ ਦੇਵੇਗੀ। ਉਸ ਨੇ ਇਨ੍ਹਾਂ ਅਪਰਾਧੀਆਂ ਨੂੰ ਕਾਬੂ ਕਰਨ ਦਾ ਸਾਰਾ ਸਿਹਰਾ ਆਪਣੀ ਟੀਮ ਨੂੰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੀ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਲੁਧਿਆਣਾ ਨੂੰ ਅਪਰਾਧ ਮੁਕਤ ਬਣਾਉਣਾ ਉਨ੍ਹਾਂ ਦਾ ਸੁਫ਼ਨਾ ਹੈ।

ਇਹ ਵੀ ਪੜ੍ਹੋ : ਪੋਤੇ-ਪੋਤੀ ਸਣੇ ਸੜਕ ਪਾਰ ਕਰਦੇ ਦਾਦੇ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਸਾਹਮਣੇ ਖੜ੍ਹੇ ਪੁੱਤ ਦੀਆਂ ਨਿਕਲ ਗਈਆਂ ਚੀਕਾਂ

ਜਦੋਂ ਤੱਕ ਉਹ ਇੱਥੇ ਹਨ, ਅਪਰਾਧੀ ਸ਼ਹਿਰ ’ਚ ਖੁੱਲ੍ਹੇਆਮ ਘੁੰਮ ਨਹੀਂ ਸਕਦੇ। ਉਨ੍ਹਾਂ ਦੀ ਟੀਮ ਨੇ ਅਪਰਾਧੀਆਂ ’ਤੇ ਕਾਫੀ ਹੱਦ ਤੱਕ ਸ਼ਿਕੰਜਾ ਕੱਸਿਆ ਹੈ ਪਰ ਕੁੱਝ ਮਹੀਨਿਆਂ ’ਚ ਹੀ ਕਤਲ, ਡਕੈਤੀ, ਚੋਰੀ ਅਤੇ ਅਗਵਾ ਵਰਗੇ ਮਾਮਲੇ ਸਾਹਮਣੇ ਆਏ। ਉਨ੍ਹਾਂ ਦੀ ਟੀਮ ਨੇ ਕੁੱਝ ਘੰਟਿਆਂ ’ਚ ਹੀ ਉਨ੍ਹਾਂ ਨੂੰ ਸੁਲਝਾ ਕੇ ਆਪਣੀ ਕਾਬਲੀਅਤ ਦਿਖਾ ਦਿੱਤੀ ਹੈ, ਜਿਸ ਤੋਂ ਬਾਅਦ ਸਵਾਲ ਉਠਾਏ ਜਾ ਰਹੇ ਹਨ ਕਿ ਲੁਧਿਆਣਾ ਪੁਲਸ ਇੰਨੀ ਜਲਦੀ ਅਪਰਾਧ ਨੂੰ ਕਿਵੇਂ ਟਰੇਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜ਼ੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਦੀ ਟੀਮ ਦਾ ਪੂਰਾ ਫੋਕਸ ਜੁਰਮ ਨੂੰ ਸੁਲਝਾਉਣ ਵੱਲ ਹੁੰਦਾ ਹੈ, ਜਿਸ ਅਪਰਾਧੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਸ ਤੱਕ ਪਹੁੰਚਣ ਲਈ ਟੀਮ ਸਖ਼ਤ ਮਿਹਨਤ ਕਰਦੀ ਹੈ ਕਿਉਂਕਿ ਜਦੋਂ ਤੱਕ ਅਪਰਾਧੀ ਸਲਾਖ਼ਾਂ ਪਿੱਛੇ ਨਹੀਂ ਪਹੁੰਚਦਾ, ਉਦੋਂ ਤੱਕ ਉਹ ਨਾ ਤਾਂ ਖ਼ੁਦ ਸੌਂਦੇ ਹਨ ਅਤੇ ਨਾ ਹੀ ਕਿਸੇ ਹੋਰ ਨੂੰ ਸੌਣ ਦਿੰਦੇ ਹਨ।

ਇਹ ਵੀ ਪੜ੍ਹੋ : ਜਾਦੂ-ਟੂਣੇ ਨਾਲ ਡਰਾ ਵੱਸ 'ਚ ਕਰ ਲੈਂਦਾ ਕੁੜੀਆਂ, ਜਬਰ-ਜ਼ਿਨਾਹ ਮਗਰੋਂ ਗੰਦੀ ਖੇਡ ਖੇਡਦਾ ਸੀ ਅਖੌਤੀ ਬਾਬਾ
ਵੱਡੇ ਰੈਂਕ ਤੋਂ ਲੈ ਕੇ ਛੋਟੇ ਰੈਂਕ ਦੇ 18 ਅਧਿਕਾਰੀਆਂ ਨੂੰ ਮਿਲੇ 5 ਲੱਖ ਦੇ ਨਕਦ ਇਨਾਮ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜੀ ਜਾਨ ਨਾਲ ਕੰਮ ਕਰਨ ਵਾਲੀ ਟੀਮ ਦੇ ਲਈ ਉਨ੍ਹਾਂ ਨੇ ਤਾਰੀਫ਼ ਦੇ ਨਾਲ-ਨਾਲ ਟੀਮ ਨੂੰ ਨਕਦ ਇਨਾਮ ਵੀ ਦਿਵਾਇਆ ਹੈ। ਜੂਨੀਅਰ ਤੋਂ ਸੀਨੀਅਰ ਰੈਂਕ ਤੱਕ ਦੇ 18 ਅਧਿਕਾਰੀਆਂ ਨੂੰ ਡੀ. ਜੀ. ਪੀ. ਪੰਜਾਬ ਪੁਲਸ ਨੇ 5 ਲੱਖ ਤੱਕ ਦੇ ਨਕਦ ਇਨਾਮ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News