ਲੁਧਿਆਣਾ ਦੀਆਂ ਤਿੰਨ ਜੇਲਾਂ ਦੇ ਬਾਹਰੀ ਰਸਤਿਆਂ ''ਤੇ 2 ਘੰਟੇ ਚੱਲੀ ਸਰਚ ਮੁਹਿੰਮ

Monday, Aug 14, 2017 - 02:13 PM (IST)

ਲੁਧਿਆਣਾ ਦੀਆਂ ਤਿੰਨ ਜੇਲਾਂ ਦੇ ਬਾਹਰੀ ਰਸਤਿਆਂ ''ਤੇ 2 ਘੰਟੇ ਚੱਲੀ ਸਰਚ ਮੁਹਿੰਮ

ਲੁਧਿਆਣਾ (ਸਿਆਲ) : ਸੁਤੰਤਰਤਾ ਦਿਵਸ ਨੂੰ ਲੈ ਕੇ ਸਖ਼ਤ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ, ਮਹਿਲਾ ਜੇਲ ਅਤੇ ਬ੍ਰੋਸਟਲ ਜੇਲ ਕੰਪਲੈਕਸ ਦੀ ਦੀਵਾਰ ਦੇ ਬਾਹਰੀ ਰਸਤਿਆਂ 'ਤੇ ਜੇਲ ਗਾਰਦ ਅਤੇ ਪੁਲਸ ਪੈਟਰੋਲਿੰਗ ਕਰਮਚਾਰੀਆਂ ਵੱਲੋਂ 2 ਘੰਟੇ ਤੱਕ ਸਰਚ ਮੁਹਿੰਮ ਚਲਾਈ ਗਈ। ਜਾਣਕਾਰੀ ਦਿੰਦੇ ਜੇਲ ਸੁਪਰਡੈਂਟ ਐੱਸ. ਪੀ. ਖੰਨਾ ਨੇ ਦੱਸਿਆ ਕਿ ਇਹ ਸਰਚ ਮੁਹਿੰਮ ਡਿਪਟੀ ਸੁਪਰਡੈਂਟ ਕਮਲਪ੍ਰੀਤ ਸਿੰਘ ਦੀ ਅਗਵਾਈ 'ਚ 30 ਦੇ ਲਗਭਗ ਜੇਲ ਗਾਰਦ ਅਤੇ ਪੁਲਸ ਪੈਟਰੋਲਿੰਗ ਕਰਮਚਾਰੀਆਂ ਨੇ ਚਲਾਈ। ਇਸ ਦੇ ਨਾਲ ਜੇਲ ਦੀ ਸੁਰੱਖਿਆ ਲਈ ਟਾਵਰਾਂ 'ਤੇ ਤਾਇਨਾਤ ਕਰਮਚਾਰੀਆਂ ਨੂੰ ਦਿਨ-ਰਾਤ ਚੌਕਸੀ ਵਰਤਣ, ਦੀਵਾਰ ਦੇ ਬਾਹਰੀ ਰਸਤਿਆਂ ਨੂੰ ਕਿਸੇ ਵਾਹਨ ਚਾਲਕ ਜਾਂ ਰਾਹਗੀਰ 'ਤੇ ਨਜ਼ਰ ਰੱਖਣ ਤੋਂ ਇਲਾਵਾ ਰਾਤ ਦੇ ਸਮੇਂ ਕੰਪਲੈਕਸ 'ਚ ਸਰਚ ਲਾਈਟਸ ਸਚਾਰੂ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਜੇਲ ਕੰਪਲੈਕਸ 'ਚ ਕਿਸੇ ਵੀ ਤਰ੍ਹਾਂ ਦਾ ਪ੍ਰਾਈਵੇਟ ਵਾਹਨ ਦਾਖਲ ਨਾ ਹੋਣ ਦੇਣ ਲਈ ਕਰਮਚਾਰੀਆਂ ਨੂੰ ਕਿਹਾ ਗਿਆ। ਉਥੇ ਮੁਲਾਕਾਤੀਆਂ ਦੇ ਪਛਾਣ ਪੱਤਰ ਨੂੰ ਦੇਖਣ ਉਪਰੰਤ ਹੀ ਜੇਲ ਕੰਪਲੈਕਸ 'ਚ ਦਾਖਲ ਹੋਣ ਦੇ ਆਦੇਸ਼ ਜਾਰੀ ਕੀਤੇ ਗਏ।


Related News