ਲੁਧਿਆਣਾ ਪਲਾਸਟਿਕ ਫੈਕਟਰੀ ਹਾਦਸਾ : ਦੇਰ ਰਾਤ ਮਿਲੀਆਂ 5 ਲਾਸ਼ਾਂ

11/21/2017 3:30:34 AM

ਲੁਧਿਆਣਾ,(ਮਹਿੰਦਰੂ)— ਲੁਧਿਆਣਾ ਦੇ ਸੂਫੀਆ ਚੌਕ ਨੇੜੇ ਸੋਮਵਾਰ ਨੂੰ ਪੰਜ ਮਜ਼ਿਲਾਂ ਪਲਾਸਟਿਕ ਫੈਕਟਰੀ  ਅੱਗ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਗਈ। ਸੋਮਵਾਰ ਨੂੰ ਦੇਰ ਰਾਤ 12 ਵਜੇ ਤੋਂ ਬਾਅਦ 5 ਲਾਸ਼ਾ ਬਰਾਮਦ ਕੀਤੀਆਂ ਗਈਆਂ। ਜਿਨ੍ਹਾਂ 'ਚ 12.02 ਵਜੇ ਦੇ ਕਰੀਬ ਇਕ ਫਾਇਰਮੈਨ ਰਾਜਨ, 12.12 ਵਜੇ ਇਕ ਲੇਬਰ ਮੈਨ ਅਤੇ 12.33 ਵਜੇ ਦੇ ਕਰੀਬ ਦਲਿਤ ਆਗੂ ਲਕਸ਼ਮਣ ਦ੍ਰਵਿੜ ਦੀ ਲਾਸ਼ ਮਿਲੀ ਹੈ। ਮਲਵਾ ਹਟਾ ਰਹੇ ਕਰਮਚਾਰੀਆਂ ਨੂੰ ਚੌਥੀ ਲਾਸ਼ 1.20 ਵਜੇ ਦਿਸੀ, ਜਿਸ ਨੂੰ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ 1.40 ਤੇ ਮਲਵੇ 'ਚੋਂ ਬਾਹਰ ਕੱਢਿਆ ਗਿਆ। ਜਿਸ ਦੀ ਪਛਾਣ ਇਕ ਕੰਪਿਊਟਰ ਆਪਰੇਟਰ ਸੰਦੀਪ ਸਿੰਘ ਵਾਸੀ ਬਾਜੜਾ ਕਾਲੋਨੀ ਦੇ ਰੂਪ 'ਚ ਹੋਈ ਹੈ। ਇਸ ਤੋਂ ਇਲਾਵਾ ਕਰੀਬ 2.00 ਵਜੇ ਫੈਕਟਰੀ ਦੇ ਮੈਨੇਜ਼ਰ ਬਲਦੇਵ ਰਾਜ ਟੀਟੂ ਦੀ ਲਾਸ਼ ਮਿਲੀ।  ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ ਨੇ ਦੱਸਿਆ ਕਿ ਫਾਇਰ ਕਰਮਚਾਰੀ ਸੁਰਿੰਦਰ ਕੁਮਾਰ ਦੇ ਬਿਆਨ 'ਤੇ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਖਿਲਾਫ ਧਾਰਾ 304 ਏ ਅਧੀਨ ਡਵੀਜ਼ਨ ਨੰ. 2 'ਚ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਭਿਆਨਕ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਦਰਜਨ ਤੋਂ ਵੱਧ ਲੋਕਾਂ ਦੇ ਇਸ ਮਜ਼ਿੰਲ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।


Related News