ਵਾਹਨਾਂ ਦੀ ਮਾਮੂਲੀ ਟੱਕਰ, ਪੈਟਰੋਲ ਪੰਪ 'ਚ ਜੰਮ ਕੇ ਚੱਲੇ ਲੱਤਾਂ-ਮੁੱਕੇ (ਵੀਡੀਓ)

Wednesday, Mar 13, 2019 - 12:55 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) :  ਲੁਧਿਆਣਾ ਦੇ ਕੈਲਾਸ਼ ਨਗਰ ਸਥਿਤ ਪੈਟਰੋਲ ਪੰਪ 'ਚ ਦੋ ਨੌਜਵਾਨ ਮਾਮੂਲੀ ਗੱਲ ਤੋਂ ਬਾਅਦ ਆਪਸ 'ਚ ਭਿੜ  ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੈਟਰੋਲ ਪੰਪ 'ਤੇ ਪੈਟਰੋਲ ਭਰਵਾਉਂਦੇ ਸਮੇਂ ਦੋ ਪਹੀਆ ਵਾਹਨਾਂ ਦੀ ਆਪਸ 'ਚ ਮਾਮੂਲੀ ਟੱਕਰ ਹੋਣ ਨੂੰ ਲੈ ਕੇ ਹੋਈ ਗਈ ਤੇ ਦੇਖਦੇ ਹੀ ਦੇਖਦੇ ਬਹਿਸ ਹੱਥੋਪਾਈ 'ਚ ਤਬਦੀਲ ਹੋ ਗਈ। ਇਸ ਉਰੰਤ ਦੋਵੇਂ ਨੌਜਵਾਨਾਂ ਦੇ ਸਾਥੀ ਇਥੇ ਪੈਟਰੋਲ ਪੰਪ 'ਤੇ ਆ ਪਹੁੰਚੇ ਗਏ , ਜਿਸ ਤੋਂ ਬਾਅਦ ਉਨ੍ਹਾਂ ਨੇ ਇਕ-ਦੂਜੇ 'ਤੇ ਜੰਮ ਕੇ ਲੱਤਾਂ-ਮੁੱਕੇ ਚੱਲੇ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਫਿਲਹਾਲ ਅਜੇ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Baljeet Kaur

Content Editor

Related News