ਸਿਮਰਜੀਤ ਬੈਂਸ ਵਾਰਡਬੰਦੀ ਦੇ ਵਿਰੋਧ ''ਚ ਪਹੁੰਚੇ ਹਾਈ ਕੋਰਟ, ਨਹੀਂ ਮਿਲੀ ਰਾਹਤ

Thursday, Jan 11, 2018 - 09:59 AM (IST)

ਸਿਮਰਜੀਤ ਬੈਂਸ ਵਾਰਡਬੰਦੀ ਦੇ ਵਿਰੋਧ ''ਚ ਪਹੁੰਚੇ ਹਾਈ ਕੋਰਟ, ਨਹੀਂ ਮਿਲੀ ਰਾਹਤ

ਚੰਡੀਗੜ੍ਹ (ਸੁਸ਼ੀਲ)-ਲੁਧਿਆਣਾ ਨਗਰ ਨਿਗਮ ਲਈ ਕੀਤੀ ਗਈ ਵਾਰਡਬੰਦੀ ਨੂੰ ਚੁਣੌਤੀ ਦੇਣ ਲਈ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਸਰਕਾਰ 'ਤੇ ਦੋਸ਼ ਲਾਇਆ ਕਿ ਵਾਰਡਬੰਦੀ ਰਾਜਸੀ ਹਿੱਤਾਂ ਲਈ ਆਪਣੇ ਮੁਤਾਬਿਕ ਕੀਤੀ ਗਈ ਹੈ। ਵਿਧਾਇਕ ਵਲੋਂ ਦਾਇਰ ਅਰਜ਼ੀ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਪਟੀਸ਼ਨ ਸਬੰਧੀ ਤੱਥ ਠੋਸ ਆਧਾਰ 'ਤੇ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਜਸਟਿਸ ਮਹੇਸ਼ ਗਰੋਵਰ ਦੀ ਡਵੀਜ਼ਨ ਬੈਂਚ ਵਿਚ ਦਾਖਲ ਅਰਜ਼ੀ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ, ਜਿਸ 'ਤੇ ਵਿਧਾਇਕ ਦੀ ਦਾਇਰ ਅਰਜ਼ੀ 'ਤੇ ਉਨ੍ਹਾਂ ਦੇ ਵਕੀਲਾਂ ਨੇ ਸਬੂਤ ਪੇਸ਼ ਕਰਨ ਲਈ ਅਦਾਲਤ ਤੋਂ ਸਮੇਂ ਦੀ ਮੰਗ ਕੀਤੀ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 17 ਜਨਵਰੀ ਨੂੰ ਤੈਅ ਕੀਤੀ ਹੈ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਵਾਰਡਬੰਦੀ-2011 ਦੀ ਜਨਗਣਨਾ ਮੁਤਾਬਿਕ ਕੀਤੀ ਗਈ ਹੈ, ਜਦਕਿ ਵਾਰਡਬੰਦੀ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਆਧਾਰ 'ਤੇ ਕੀਤੀ ਜਾ ਸਕਦੀ ਸੀ।


Related News