ਚਿੱਟੇ ਤੋਂ ਬਾਅਦ ਹੁਣ ਪੁਲਸ ਮੁਲਾਜ਼ਮ ਨੂੰ ਵਿਧਾਇਕ ਬੈਂਸ ਨੇ ਰਿਸ਼ਵਤ ਲੈਂਦੇ ਦਿਖਾਇਆ ਲਾਈਵ (ਵੀਡੀਓ)
Tuesday, Mar 19, 2019 - 05:22 PM (IST)
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੀ ਡੀ.ਐਮ.ਸੀ. ਪੁਲਸ ਚੌਕੀ 'ਚ ਇਕ ਮੁਲਾਜ਼ਮ ਨੂੰ ਅੱਜ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੇਸਬੁੱਕ 'ਤੇ ਲਾਈਵ ਦਿਖਾਇਆ ਗਿਆ ਹੈ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਸ ਮੁਲਾਜ਼ਮ ਵਲੋਂ ਇਹ ਰਿਸ਼ਵਤ ਇਕ ਨੌਜਵਾਨ ਨੂੰ ਉਸ ਦੇ ਚੋਰੀ ਹੋਏ ਮੋਟਰਸਾਈਕਲ ਨੂੰ ਬਰਾਮਦ ਕਰਨ ਉਪਰੰਤ ਉਸ ਨੂੰ ਵਾਪਸ ਕਰਨ 'ਤੇ ਲਈ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਧਾਇਕ ਬੈਂਸ ਵੱਲੋਂ ਆਪਣੇ ਇਕ ਦੋਸਤ ਨੂੰ ਫੇਸਬੁੱਕ ਪੇਜ 'ਤੇ ਲਾਈਵ ਕਰ ਕੇ ਚਿੱਟਾ ਲੈਣ ਲਈ ਭੇਜਿਆ ਗਿਆ ਸੀ ਅਤੇ ਇਸ ਦੀ ਸ਼ਿਕਾਇਤ ਵੀ ਪੁਲਸ ਕਮਿਸ਼ਨਰ ਨੂੰ ਉਹ ਆਪ ਹੀ ਦੇ ਕੇ ਆਏ ਸਨ।