ਪ੍ਰੇਮ ਸਬੰਧਾਂ ਕਾਰਣ ਪਿਤਾ ਨੇ ਕੱਢਿਆ ਘਰੋਂ ਬਾਹਰ ਫਿਰ ਪ੍ਰੇਮੀ ਨੇ ਵੀ ਹਵਸ ਮਿਟਾ ਕੇ ਛੱਡਿਆ

Monday, Mar 09, 2020 - 11:17 AM (IST)

ਪ੍ਰੇਮ ਸਬੰਧਾਂ ਕਾਰਣ ਪਿਤਾ ਨੇ ਕੱਢਿਆ ਘਰੋਂ ਬਾਹਰ ਫਿਰ ਪ੍ਰੇਮੀ ਨੇ ਵੀ ਹਵਸ ਮਿਟਾ ਕੇ ਛੱਡਿਆ

ਲੁਧਿਆਣਾ (ਜ. ਬ.) : ਪ੍ਰੇਮ ਸਬੰਧਾਂ ਦਾ ਪਤਾ ਲੱਗਦੇ ਹੀ ਇਕ ਪਿਤਾ ਨੇ ਆਪਣੀ ਨਾਬਾਲਗ ਕੁੜੀ ਨੂੰ ਘਰੋਂ ਕੱਢ ਦਿੱਤਾ। ਨਾਬਾਲਗਾ ਆਪਣੇ ਪ੍ਰੇਮੀ ਨਾਲ ਉਸ ਦੇ ਘਰ ਰਹਿਣ ਲੱਗੀ। ਆਖਿਰਕਾਰ 5 ਮਹੀਨਿਆਂ ਬਾਅਦ ਜਦੋਂ ਦੋਵਾਂ ਦਾ ਝਗੜਾ ਹੋ ਗਿਆ ਤਾਂ ਪ੍ਰੇਮੀ ਉਸ ਨੂੰ ਦਿੱਲੀ ਰੇਲਵੇ ਸਟੇਸ਼ਨ 'ਤੇ ਛੱਡ ਕੇ ਭੱਜ ਗਿਆ। ਉੱਥੋਂ ਇਕ ਹੋਰ ਲੜਕੇ ਨੇ ਨਾਬਾਲਗਾ ਨੂੰ ਲੁਧਿਆਣਾ ਸਟੇਸ਼ਨ 'ਤੇ ਪਹੁੰਚਾ ਦਿੱਤਾ। ਚੈਕਿੰਗ ਦੌਰਾਨ ਰੇਲਵੇ ਚਾਈਲਡ ਲਾਈਨ ਦੀ ਟੀਮ ਦੇ ਮੈਂਬਰਾਂ ਨੇ ਨਾਬਾਲਗਾ ਨੂੰ ਸ਼ੱਕੀ ਹਾਲਾਤ 'ਚ ਘੁੰਮਦੇ ਹੋਏ ਫੜ ਲਿਆ।

ਰੇਲਵੇ ਚਾਈਲਡ ਲਾਈਨ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਟੀਮ ਸਟੇਸ਼ਨ 'ਤੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਲੇਟਫਾਰਮ 'ਤੇ ਸ਼ੱਕੀ ਹਾਲਾਤ 'ਚ ਇਕ ਨਾਬਾਲਗਾ ਮਿਲੀ। ਸ਼ੱਕ ਹੋਣ 'ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੂਲ ਰੂਪ ਤੋਂ ਉਹ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਂ-ਪਿਤਾ ਦੇ ਨਾਲ ਦਿੱਲੀ ਰਹਿੰਦੀ ਸੀ। ਉਸਦੇ ਦਿੱਲੀ ਦੇ ਰਹਿਣ ਵਾਲੇ ਇਕ ਲੜਕੇ ਜੈ ਕੁਮਾਰ ਯਾਦਵ ਨਾਲ ਪਿਛਲੇ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਸਨ। ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸ ਦੇ ਪਿਤਾ ਨੇ ਉਸ ਨੂੰ ਘਰੋਂ ਕੱਢ ਦਿੱਤਾ, ਜਿਸ 'ਤੇ ਉਹ 5 ਮਹੀਨੇ ਆਪਣੇ ਪ੍ਰੇਮੀ ਜੈ ਕੁਮਾਰ ਦੇ ਨਾਲ ਵੱਖ-ਵੱਖ ਥਾਵਾਂ 'ਤੇ ਰਹਿੰਦੀ ਰਹੀ। ਇਸ ਦੌਰਾਨ ਪ੍ਰੇਮੀ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਸਰੀਰਕ ਸਬੰਧ ਵੀ ਬਣਾਉਂਦਾ ਰਿਹਾ। ਆਖਿਰਕਾਰ 7 ਮਾਰਚ ਨੂੰ ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ ਅਤੇ ਬਹਾਨੇ ਨਾਲ ਉਹ ਨਾਬਾਲਗਾ ਨੂੰ ਦਿੱਲੀ ਰੇਲਵੇ ਸਟੇਸ਼ਨ 'ਤੇ ਲੈ ਗਿਆ ਤੇ ਉਸ ਨੂੰ ਧੋਖੇ ਨਾਲ ਉਥੇ ਹੀ ਛੱਡ ਕੇ ਚਲਾ ਗਿਆ। ਉਹ ਪਾਣੀਪਤ 'ਚ ਰਹਿਣ ਵਾਲੇ ਆਪਣੇ ਪ੍ਰੇਮੀ ਦੇ ਜੀਜੇ ਕੋਲ ਜਾ ਰਹੀ ਸੀ ਕਿ ਉਸ ਨੂੰ ਇਕ ਲੜਕਾ ਝਾਂਸਾ ਦੇ ਕੇ ਲੁਧਿਆਣਾ ਲੈ ਆਇਆ। ਜਦੋਂ ਟੀਮ ਨੇ ਉਸਨੂੰ ਫੜ ਲਿਆ ਤਾਂ ਲੜਕਾ ਮੌਕਾ ਦੇਖ ਕੇ ਭੱਜ ਗਿਆ। ਇਸ ਸਬੰਧੀ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੇ ਅਫ਼ਸਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਡੀ. ਡੀ. ਆਰ. ਦਰਜ ਕਰਨ ਤੋਂ ਬਾਅਦ ਨਾਬਾਲਗਾ ਦਾ ਮੈਡੀਕਲ ਕਰਾਇਆ ਗਿਆ। ਬਾਲ ਭਲਾਈ ਕਮੇਟੀ ਲੁਧਿਆਣਾ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਨਾਬਾਲਗਾ ਨੂੰ ਹੈਵਨਲੀ ਏਂਜਲਸ ਬਾਲ ਆਸ਼ਰਮ ਦੋਰਾਹਾ ਭੇਜ ਦਿੱਤਾ ਗਿਆ ਹੈ। ਜਿੱਥੇ ਅਗਲੀ ਕਾਰਵਾਈ ਤੱਕ ਆਸ਼ਰਮ ਵਿਚ ਹੀ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਵਿਆਹ ਦਾ ਲਾਰਾ ਲਗਾ ਕੇ ਬਣਾਏ ਸਰੀਰਕ ਸਬੰਧ


author

Baljeet Kaur

Content Editor

Related News