ਲੁਧਿਆਣਾ ਜੇਲ 'ਚ ਝੜਪ ਦੀਆਂ Exclusive ਤਸਵੀਰਾਂ, ਮਾਹੌਲ ਤਣਾਅਪੂਰਨ (ਵੀਡੀਓ)

Thursday, Jun 27, 2019 - 04:34 PM (IST)

ਲੁਧਿਆਣਾ (ਸਿਆਲ) : ਲੁਧਿਆਣਾ ਦੀ ਕੇਂਦਰੀ ਜੇਲ 'ਚ ਵੀਰਵਾਰ ਨੂੰ ਕੈਦੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਨੂੰ ਹਵਾ 'ਚ ਗੋਲੀਆਂ ਚਲਾਉਣੀਆਂ ਪਈਆਂ। ਪੂਰੀ ਜੇਲ ਨੂੰ ਪੁਲਸ ਨੇ ਘੇਰ ਲਿਆ ਅਤੇ ਜੇਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ।

PunjabKesari

'ਜਗਬਾਣੀ' ਕੋਲ ਜੇਲ ਦੇ ਅੰਦਰ ਦੀਆਂ ਕੁਝ ਤਸਵੀਰਾਂ ਆਈਆਂ ਹਨ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੇਲ ਅੰਦਰ ਕੈਦੀਆਂ ਵਿਚਕਾਰ ਝੜਪ ਹੋ ਰਹੀ ਹੈ। ਇਸ ਘਟਨਾ ਦੌਰਾਨ ਕਈ ਕੈਦੀ ਅਤੇ ਪੁਲਸ ਮੁਲਾਜ਼ਮ ਵੀ ਜ਼ਖਮੀਂ ਹੋ ਗਏ।

PunjabKesari

ਇਸ ਦੌਰਾਨ ਕੈਦੀਆਂ ਦੇ ਹੱਥਾਂ 'ਚ ਗੰਡਾਸੇ ਵੀ ਦਿਖਾਈ ਦਿੱਤੇ। ਜੇਲ 'ਚ ਕਾਫੀ ਘੰਟਿਆਂ ਤੱਕ ਗੋਲੀਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਅਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਵੀ ਮੌਕੇ 'ਤੇ ਪੁੱਜ ਗਈਆਂ। ਇਸ ਸਾਰੇ ਹੰਗਾਮੇ ਦੌਰਾਨ ਜੇਲ 'ਚ ਸਥਿਤੀ ਤਣਾਅਪੂਰਨ ਬਣ ਗਈ।

PunjabKesari

ਫਿਲਹਾਲ ਇਸ ਸਾਰੇ ਮਾਮਲੇ ਦੀ ਜਾਣਕਾਰੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗ ਲਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਕਰਨਗੇ।


author

Babita

Content Editor

Related News