ਲੁਧਿਆਣਾ ਜੇਲ ਕਾਂਡ ''ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖਤ, ਮੰਗੀ ਰਿਪੋਰਟ

Wednesday, Jul 03, 2019 - 06:22 PM (IST)

ਲੁਧਿਆਣਾ ਜੇਲ ਕਾਂਡ ''ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖਤ, ਮੰਗੀ ਰਿਪੋਰਟ

ਚੰਡੀਗੜ੍ਹ (ਸ਼ਰਮਾ) : ਲੁਧਿਆਣਾ ਦੀ ਸੈਂਟਰਲ ਜੇਲ 'ਚ ਪਿਛਲੇ ਦਿਨੀਂ ਹਿੰਸਾ ਦੀ ਘਟਨਾ ਜਿਸ 'ਚ ਇਕ ਕੈਦੀ ਦੀ ਮੌਤ ਹੋ ਗਈ ਸੀ, 'ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਓ ਮੋਟੋ ਨੋਟਿਸ ਲੈਂਦਿਆਂ ਆਈ.ਜੀ. (ਜੇਲ) ਤੋਂ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ। 

ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅੰਸਾਰੀ ਅਤੇ ਮੈਬਰਾਂ ਆਸ਼ੂਤੋਸ਼ ਮਹੰਤੋ ਅਤੇ ਅਵਿਨਾਸ਼ ਕੌਰ ਦੀ ਬੈਂਚ ਨੇ ਮਾਮਲੇ ਸਬੰਧੀ ਛਪੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਜ਼ਿਲਾ ਪ੍ਰਸ਼ਾਸਨ ਨੂੰ ਕਨੂੰਨ ਵਿਵਸਥਾ ਬਣਾਏ ਰੱਖਣ ਪ੍ਰਤੀ ਉਦਾਸੀਨ ਪਾਇਆ। ਜਿਸ ਦੇ ਚਲਦੇ ਕਮਿਸ਼ਨ ਨੇ ਲੁਧਿਆਣਾ ਦੇ ਡੀ.ਸੀ, ਪੁਲਸ ਕਮਿਸ਼ਨਰ, ਪੰਜਾਬ ਪੁਲਸ ਦੇ ਆਈ.ਜੀ. (ਜੇਲ) ਅਤੇ ਸੈਂਟਰਲ ਜੇਲ ਲੁਧਿਆਣਾ ਦੇ ਸੁਪਰਡੰਟ ਨੂੰ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਕਮਿਸ਼ਨ ਦੇ ਸਾਹਮਣੇ ਵਿਅਕਤੀਗਤ ਰੂਪ ਤੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ।


author

Gurminder Singh

Content Editor

Related News