ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 247 ਨਵੇਂ ਮਾਮਲੇ ਆਏ ਸਾਹਮਣੇ

Friday, Aug 14, 2020 - 11:18 PM (IST)

ਲੁਧਿਆਣਾ,(ਸਹਿਗਲ): ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਅੱਜ ਵਾਇਰਸ ਕਾਰਨ 9 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 247 ਮਰੀਜ਼ ਪਾਜ਼ੇਟਿਵ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 228 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 19 ਮਰੀਜ਼ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜਿਨ੍ਹਾਂ 9 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚੋਂ 7 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ ਇਕ ਮਰੀਜ਼ ਸੰਗਰੂਰ ਅਤੇ ਇਕ ਫਿਰੋਜ਼ਪੁਰ ਦਾ ਰਹਿਣ ਵਾਲਾ।
ਪਾਜ਼ੇਟਿਵ ਮਰੀਜ਼ਾਂ ਵਿਚ 12 ਅੰਡਰ ਟ੍ਰਾਇਲ, 5 ਪੁਲਸ ਮੁਲਾਜ਼ਮ ਅਤੇ 3 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 81 ਅਜਿਹੇ ਮਰੀਜ਼ ਹੈ, ਜੋ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ, 57 ਮਰੀਜ਼ ਇਨਫਲੂਏਂਜ਼ਾ ਦੇ ਲੱਛਣਾਂ ਨਾਲ ਸਾਹਮਣੇ ਆਏ, 43 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ. ਵਿਚ ਸਾਹਮਣੇ ਆਏ ਅਤੇ 5 ਗਰਭਵਤੀ ਔਰਤਾਂ ਨੂੰ ਕੋਰੋਨਾ ਵਾਇਰਸ ਤੋਂ ਗ੍ਰਸਤ ਪਾਇਆ ਗਿਆ ਹੈ। ਹੁਣ ਤੱਕ ਕੁਲ 6,176 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚ 214 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਤੋਂ ਆ ਕੇ ਭਰਤੀ ਹੋਣ ਵਾਲੇ ਮਰੀਜ਼ਾਂ 'ਚੋਂ 683 ਵਿਅਕਤੀ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 50 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

2594 ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਵੱਲੋਂ ਅੱਜ 2594 ਸ਼ੱਕੀ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 105 ਵਿਅਕਤੀਆਂ ਦਾ ਅੱਜ ਰੈਪਿਡ ਐਂਟੀਜਨ ਟੈਸਟ ਕੀਤਾ ਗਿਆ ਹੈ, ਜਦੋਂਕਿ 26 ਵਿਅਕਤੀਆਂ ਦੀ ਟਰੂਨੇਟ ਮਸ਼ੀਨ 'ਤੇ ਜਾਂਚ ਕੀਤੀ ਗਈ ਹੈ।

322 ਵਿਅਕਤੀਆਂ ਨੂੰ ਹੋ ਆਈਸੋਲੇਸ਼ਨ 'ਚ ਭੇਜਿਆ
ਸਿਹਤ ਵਿਭਾਗ ਵੱਲੋਂ ਅੱਜ 322 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਮੌਜੂਦਾ ਵਿਚ 5222 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਮਨਮੋਹਨ (64) ਵਾਸੀ ਨੂਰਵਾਲਾ ਚੌਕ, ਹਰਜੀਤ ਕੌਰ (70) ਵਾਸੀ ਹਾਂਸੀ ਕਲਾਂ, ਸੇਵਾ ਸਿੰਘ (60) ਵਾਸੀ ਸਰਾਲੀ ਪਿੰਡ ਰਾਹੋਂ, ਆਕਾਸ਼ਦੀਪ (35) ਵਾਸੀ ਸ਼ਿਮਲਾਪੁਰੀ, ਸੰਤੋਸ਼ ਰਾਣੀ (60) ਵਾਸੀ ਲਛਮਣ ਨਗਰ ਧੂਰੀ ਲਾਈਨ, ਬਲਵਿੰਦਰ ਸਿੰਘ (35) ਵਾਸੀ ਪਿੰਡ ਗੋਹ ਖੰਨਾ,        
ਬੋਨਿਸ਼ ਚੋਪੜਾ (27) ਵਾਸੀ ਨਿਵਾਸੀ ਹੈਬੋਵਾਲ, ਮੋਹਨ ਸਿੰਘ ਵਾਸੀ ਜ਼ਿਲਾ ਸੰਗਰੂਰ, ਮਿੱਤਰਪਾਲ ਸਿੰਘ ਵਾਸੀ ਜ਼ੀਰਾ ਜ਼ਿਲਾ ਫਿਰੋਜ਼ਪੁਰ।        


 


Deepak Kumar

Content Editor

Related News