ਲੁਧਿਆਣਾ : ਕਿਰਕਿਰੀ ਹੋਣ ਮਗਰੋਂ ਨਗਰ ਨਿਗਮ ਨੇ ਸ਼ੁਰੂ ਕੀਤੀ ਗੈਰ-ਕਾਨੂੰਨੀ ਹੋਰਡਿੰਗਜ਼ ਖ਼ਿਲਾਫ਼ ਕਾਰਵਾਈ

Tuesday, Oct 12, 2021 - 04:36 PM (IST)

ਲੁਧਿਆਣਾ : ਕਿਰਕਿਰੀ ਹੋਣ ਮਗਰੋਂ ਨਗਰ ਨਿਗਮ ਨੇ ਸ਼ੁਰੂ ਕੀਤੀ ਗੈਰ-ਕਾਨੂੰਨੀ ਹੋਰਡਿੰਗਜ਼ ਖ਼ਿਲਾਫ਼ ਕਾਰਵਾਈ

ਲੁਧਿਆਣਾ (ਹਿਤੇਸ਼) : ਆਪਣੀ ਕਿਰਕਿਰੀ ਹੋਣ ਤੋਂ ਬਾਅਦ ਨਗਰ ਨਿਗਮ ਵੱਲੋਂ ਆਖ਼ਰਕਾਰ ਗੈਰ-ਕਨੂੰਨੀ ਹੋਰਡਿੰਗਜ਼ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਵੱਲੋਂ ਸੋਮਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਉਨ੍ਹਾਂ ਦੀ ਫੋਟੋ ਗੈਰ-ਕਾਨੂੰਨੀ ਹੋਰਡਿੰਗਜ਼ 'ਤੇ ਨਾ ਲਗਾਉਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੇਅਰ-ਕਮਿਸ਼ਨਰ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਨਾਜਾਇਜ਼ ਹੋਰਡਿੰਗਜ਼ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ।

ਇਸ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਜਾਗ ਪਿਆ ਹੈ। ਇਸੇ ਤਹਿਤ ਚਾਰੇ ਜ਼ੋਨਾਂ ਵਿੱਚ ਗੈਰ-ਕਾਨੂੰਨੀ ਹੋਰਡਿੰਗਜ਼ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।  ਮਹਾਨਗਰ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਹੋਰਡਿੰਗਜ਼ ਵੀ ਲਗਾਏ ਗਏ ਹਨ, ਹਾਲਾਂਕਿ ਨਗਰ ਨਿਗਮ ਵੱਲੋਂ ਅਜਿਹੇ ਹੋਰਡਿੰਗਜ਼ ਲਗਾਉਣ ਲਈ ਪੁਆਇੰਟ ਨਿਰਧਾਰਿਤ ਕੀਤੇ ਗਏ ਹਨ ਪਰ ਧਾਰਮਿਕ ਸਮਾਰੋਹਾਂ ਦੇ ਪ੍ਰਬੰਧਕ ਚੌਂਕਾਂ, ਸੜਕਾਂ ਦੇ ਕਿਨਾਰਿਆਂ ਅਤੇ ਫਲਾਈਓਵਰਾਂ 'ਤੇ ਹੋਰਡਿੰਗਜ਼ ਲਗਾ ਰਹੇ ਹਨ। ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਹੋਰਡਿੰਗਜ਼ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਕਿਸੇ ਵੀ ਵਿਵਾਦ ਤੋਂ ਬਚਣ ਲਈ ਧਾਰਮਿਕ ਹੋਰਡਿੰਗਸ ਉਤਾਰਨ ਤੋਂ ਬਚਿਆ ਜਾ ਰਿਹਾ ਹੈ।


author

Babita

Content Editor

Related News