ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨਵੀਂ ਮੁਸੀਬਤ 'ਚ, ਰੁਕਿਆ ਚੀਨ ਤੋਂ ਆਉਣ ਵਾਲਾ ਕੱਚਾ ਮਾਲ
Tuesday, May 31, 2022 - 02:17 PM (IST)
ਲੁਧਿਆਣਾ : ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਇਸ ਇੰਡਸਟਰੀ ਲਈ ਚੀਨ ਦੇ ਸ਼ੰਘਾਈ 'ਚ ਲੱਗੇ ਲਾਕਡਾਊਨ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਸਰਦੀਆਂ ਦੇ ਕੱਪੜਿਆਂ 'ਚ ਇਸਤੇਮਾਲ ਹੋਣ ਵਾਲਾ 80 ਫ਼ੀਸਦੀ ਕੱਚਾ ਮਾਲ ਚੀਨ ਤੋਂ ਦਰਾਮਦ ਹੁੰਦਾ ਹੈ, ਜੋ ਕਿ ਹੁਣ ਰੁਕ ਗਿਆ ਹੈ। ਇਸ ਦਾ ਅਸਰ ਉਤਪਾਦਨ 'ਚ ਕਮੀ ਅਤੇ ਕੀਮਤਾਂ 'ਚ ਵਾਧੇ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਿੰਦਰਖੀਆ ਤੋਂ ਬਾਅਦ 'ਮੂਸੇਵਾਲਾ' ਨੂੰ ਵੀ ਪਹਿਲਾਂ ਹੋ ਗਿਆ ਸੀ ਆਖ਼ਰੀ ਸਮੇਂ ਦਾ ਅੰਦਾਜ਼ਾ
ਪੂਰੇ ਦੇਸ਼ 'ਚ ਵਿਕਣ ਵਾਲੇ 70 ਫ਼ੀਸਦੀ ਸਰਦੀਆਂ ਦੇ ਕੱਪੜੇ ਲੁਧਿਆਣਾ 'ਚ ਬਣਦੇ ਹਨ ਪਰ ਇਨ੍ਹਾਂ ਦਾ ਜ਼ਿਆਦਾਤਰ ਕੱਚਾ ਮਾਲ ਚੀਨ ਤੋਂ ਹੀ ਆਉਂਦਾ ਹੈ। ਚੀਨ ਦਾ ਸ਼ੰਘਾਈ ਸ਼ਹਿਰ ਢਾਈ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਿਆ ਹੈ। ਇਸ ਦੇ ਕਾਰਨ ਆਰਡਰ ਦੀ ਡਲਿਵਰੀ 'ਚ 3 ਤੋਂ 5 ਮਹੀਨਿਆਂ ਦਾ ਵਾਧੂ ਸਮਾਂ ਲੱਗ ਰਿਹਾ ਹੈ। ਇਸ ਦੇ ਨਤੀਜੇ ਵੱਜੋਂ ਸਰਦੀਆਂ ਦੇ ਕੱਪੜਿਆਂ ਦੀ ਪ੍ਰੋਡਕਸ਼ਨ ਰੁਕੀ ਹੋਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਬਾਹਰ ਖੜ੍ਹੇ ਫੈਨਜ਼ ਨੂੰ ਚੜ੍ਹਿਆ ਗੁੱਸਾ, ਰੋਂਦਿਆਂ ਨੇ ਕਹੀਆਂ ਇਹ ਗੱਲਾਂ
ਹਾਲਾਤ ਇਹ ਹਨ ਕਿ ਮਾਰਚ ਦੀ ਬੁਕਿੰਗ ਵਾਲੇ ਆਰਡਰ ਅਜੇ ਤੱਕ ਨਹੀਂ ਆਏ ਹਨ। ਹੁਣ ਜੁਲਾਈ ਤੱਕ ਡਲਿਵਰੀ ਦੀ ਗੱਲ ਹੋ ਰਹੀ ਹੈ। ਅਜਿਹੇ 'ਚ ਪ੍ਰੋਡਕਸ਼ਨ ਹੌਲੀ ਹੋਵੇਗੀ ਅਤੇ ਕੀਮਤਾਂ ਵਧਾਉਣੀਆਂ ਪੈਣਗੀਆਂ। ਦੱਸ ਦੇਈਏ ਕਿ ਚੀਨ ਤੋਂ ਵੁਲੈਨ ਫੈਬਰਿਕਸ, ਜੈਕਟਾਂ ਦੀ ਅਸੈੱਸਰੀਜ਼ ਜਿਵੇਂ ਅੰਡਰ ਲਾਈਨਿੰਗ, ਪਾਲੀਫਿਲਸ, ਬਟਨ, ਜਿੱਪਾਂ ਆਦਿ ਦਰਾਮਦ ਹੁੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ