ਨਸ਼ੇ ਦੀ ਹਾਲਤ ''ਚ ਮਿਲੀ ਕੁੜੀ, ਪੁਲਸ ਨੇ ਪਹੁੰਚਾਇਆ ਹਸਪਤਾਲ

02/28/2024 1:46:15 PM

ਲੁਧਿਆਣਾ (ਰਾਜ) : ਇੱਥੇ ਥਾਣਾ ਸਾਹਨੇਵਾਲ ਇਲਾਕੇ 'ਚ ਇਕ ਕੁੜੀ ਨਸ਼ੇ ਦੀ ਹਾਲਤ 'ਚ ਪਈ ਹੋਈ ਮਿਲੀ। ਕੁੜੀ ਇੰਨੀ ਜ਼ਿਆਦਾ ਨਸ਼ੇ 'ਚ ਸੀ ਕਿ ਉਹ ਸਹੀ ਢੰਗ ਨਾਲ ਬੋਲ ਵੀ ਨਹੀਂ ਪਾ ਰਹੀ ਸੀ। ਇਸ ਦੀ ਸੂਚਨਾ ਪੁਲਸ ਨੇ ਲੋਕਾਂ ਨੂੰ ਦਿੱਤੀ।

ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਮਹਿਲਾ ਪੁਲਸ ਨੇ ਐਂਬੂਲੈਂਸ ਦੀ ਮਦਦ ਨਾਲ ਕੁੜੀ ਨੂੰ ਹਸਪਤਾਲ ਪਹੁੰਚਾਇਆ। ਪਤਾ ਲੱਗਾ ਹੈ ਕਿ ਕੁੜੀ ਮੋਗਾ ਦੀ ਰਹਿਣ ਵਾਲੀ ਹੈ, ਜੋ ਕਿ ਆਪਣੇ ਦੋਸਤ ਕੋਲ ਆਈ ਹੋਈ ਸੀ, ਜਿਸ ਨੇ ਉਸ ਨੂੰ ਨਸ਼ਾ ਕਰਵਾਇਆ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Babita

Content Editor

Related News