ਲੁਧਿਆਣਾ ਗੈਂਗਰੇਪ : ਚਸ਼ਮਦੀਦ ਨੇ ਬਿਆਨ ਕੀਤਾ ਕਾਲੀ ਰਾਤ ਦਾ ਪੂਰਾ ਸੱਚ (ਵੀਡੀਓ)

Saturday, Feb 16, 2019 - 10:14 AM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਹੋਏ ਸਮੂਹਕ ਬਲਾਤਕਾਰ ਮਾਮਲੇ ਦੇ ਚਸ਼ਮਦੀਦ ਅਤੇ ਪੀੜਤਾ ਦੇ ਦੋਸਤ ਨੇ 9 ਫਰਵਰੀ ਦੀ ਕਾਲੀ ਰਾਤ ਦਾ ਪੂਰਾ ਸੱਚ 'ਜਗਬਾਣੀ' ਅੱਗੇ ਬਿਆਨ ਕੀਤਾ ਹੈ। ਪੀੜਤਾ ਦੇ ਦੋਸਤ ਨੇ ਫਿਰੌਤੀ ਦੀ ਸਾਰੀ ਕਹਾਣੀ ਦੱਸੀ ਹੈ। ਚਸ਼ਮਦੀਦ ਨੇ ਦੱਸਿਆ ਕਿ ਵਾਰਦਾਤ ਵਾਲੀ ਰਾਤ ਉਸ ਨੂੰ ਫਿਰੌਤੀ ਲਈ ਫੋਨ ਆਇਆ ਸੀ। ਪਹਿਲਾਂ ਤਾਂ ਦੋਸ਼ੀਆਂ ਨੇ ਦੋਹਾਂ ਬੱਚਿਆਂ (ਪੀੜਤਾ ਤੇ ਉਸ ਦਾ ਦੋਸਤ) ਨੂੰ ਛੱਡਣ ਲਈ ਉਸ ਕੋਲੋਂ ਇਕ ਲੱਖ ਰੁਪਿਆ ਮੰਗਿਆ ਪਰ ਬਾਅਦ 'ਚ 2 ਲੱਖ ਦੀ ਮੰਗ ਕਰਨ ਲੱਗੇ। ਇਸ 'ਤੇ ਚਸ਼ਮਦੀਦ ਸਿੱਧਾ ਪੁਲਸ ਥਾਣੇ ਗਿਆ ਪਰ ਉੱਥੇ ਉਸ ਦੀ ਕਾਫੀ ਦੇਰ ਤੱਕ ਕੋਈ ਸੁਣਵਾਈ ਨਹੀਂ ਹੋਈ।

ਅਖੀਰ 'ਚ ਕਾਫੀ ਦੇਰ ਬਾਅਦ ਪੁਲਸ ਉਸ ਦੇ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੀ ਪਰ ਉੱਥੇ ਧੁੰਦ ਕਾਰਨ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਚਸ਼ਮਦੀਦ ਨੇ ਦੱਸਿਆ ਕਿ ਪੁਲਸ ਵਾਲੇ ਇਸ ਮਾਮਲੇ 'ਚ 6 ਦੋਸ਼ੀ ਹੋਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਪੀੜਤਾ ਇਸ ਘਟਨਾ 'ਚ 10 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹਿ ਰਹੀ ਹੈ ਅਤੇ ਹੁਣ ਵੀ ਉਹ ਆਪਣੇ ਬਿਆਨਾਂ 'ਤੇ ਕਾਇਮ ਹੈ। ਚਸ਼ਮਦੀਦ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। 


author

Babita

Content Editor

Related News