ਲੁਧਿਆਣਾ ''ਚ ''ਈ-ਰਿਕਸ਼ਾ'' ਨਾਲ ਸਮੂਥ ਹੋਵੇਗਾ ਟ੍ਰੈਫਿਕ

Saturday, Jun 15, 2019 - 02:55 PM (IST)

ਲੁਧਿਆਣਾ ''ਚ ''ਈ-ਰਿਕਸ਼ਾ'' ਨਾਲ ਸਮੂਥ ਹੋਵੇਗਾ ਟ੍ਰੈਫਿਕ

ਲੁਧਿਆਣਾ (ਰਾਮ) : ਮਹਾਨਗਰ 'ਚ ਵਧਦੇ ਹਵਾ ਪ੍ਰਦੂਸ਼ਣ ਅਤੇ ਟ੍ਰੈਫਿਕ ਦੀ ਬਦਹਾਲ ਸਥਿਤੀ ਤੋਂ ਨਿਜਾਤ ਪਾਉਣ ਦੀ ਦਿਸ਼ਾ 'ਚ ਈ-ਰਿਕਸ਼ਾ ਬਿਹਤਰ ਬਦਲ ਸਾਬਿਤ ਹੋ ਸਕਦੇ ਹਨ, ਸਿਰਫ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਲੋੜ ਹੈ। ਇਸ ਤੋਂ ਬਾਅਦ ਨਾ ਤਾਂ ਇਨ੍ਹਾਂ ਵਾਹਨਾਂ ਦਾ ਰੌਲਾ ਸੁਣਾਈ ਦੇਵੇਗਾ ਅਤੇ ਨਾ ਹੀ ਪ੍ਰਦੂਸ਼ਣ ਦਾ ਗ੍ਰਾਫ ਵਧੇਗਾ। ਲੁਧਿਆਣਾ ਸਮੇਤ ਪ੍ਰਦੇਸ਼ ਦੀਆਂ ਸੜਕਾਂ 'ਤੇ ਹੁਣ ਮਹਾਂਨਗਰ 'ਚ ਟਰਾਂਸਪੋਰਟ ਨੀਤੀ ਤਹਿਤ ਬੈਟਰੀ ਈ-ਰਿਕਸ਼ਾ ਦੀ ਸਵਾਰੀ ਕਰਨ ਵਾਲੇ ਹਰ ਵਿਅਕਤੀ ਨੂੰ ਪ੍ਰਦੂਸ਼ਣ ਮੁਕਤ ਯਾਤਰਾ ਦਾ ਅਹਿਸਾਸ ਹੋਵੇਗਾ ਅਤੇ ਹੋਰ ਵੀ ਰਿਹਾ ਹੈ।

ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਿਟੀ ਟਰਾਂਸਪੋਰਟ ਸਮੂਥ ਹੋਣ ਦੇ ਨਾਲ-ਨਾਲ ਵਾਤਾਵਰਣ ਵੀ ਦੂਸ਼ਿਤ ਨਹੀਂ ਹੋਵੇਗਾ। ਸੂਬਾ ਸਰਕਾਰ ਨੇ ਆਰ. ਟੀ. ਏ. ਅਤੇ ਡੀ. ਟੀ. ਓ. ਨੂੰ ਪਰਮਿਟ ਜਾਰੀ ਕਰਨ ਤੋਂ ਇਲਾਵਾ ਇਨ੍ਹਾਂ ਦੇ ਸੰਚਾਲਨ ਦਾ ਰਾਹ ਸੌਖਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।


author

Babita

Content Editor

Related News