ਲੁਧਿਆਣਾ ਜ਼ਿਲ੍ਹੇ ’ਚ 91 ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
Saturday, Oct 24, 2020 - 11:45 PM (IST)

ਲੁਧਿਆਣਾ,(ਸਹਿਗਲ)- ਸਿਹਤ ਮੰਤਰਾਲਿਆਂ ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਰਾਜ ’ਚ ਕੰਮ ਕਰ ਰਹੇ ਹੈਲਥ ਕੇਅਰ ਅਤੇ ਵਰਕਰਾਂ ਦਾ ਬਿਊਰਾ ਮੰਗਿਆ ਹੈ, ਜਿਸ ’ਚ ਡਾਕਟਰਾਂ ਪੈਰਾ ਮੈਡੀਕਲ ਸਟਾਫ ਤੋਂ ਲੈ ਕੇ ਚੌਥੀ ਸ਼੍ਰੇਣੀ ਕਰਮਚਾਰੀ ਵੀ ਸ਼ਾਮਲ ਹਨ, ਜਿਸ ’ਚ ਸਰਕਾਰੀ ਅਤੇ ਨਿੱਜੀ ਦੋਵੇਂ ਤਰ੍ਹਾਂ ਦੇ ਹਸਪਤਾਲ ਸ਼ਾਮਲ ਹਨ। ਵਿਸ਼ੇਸ਼ ਕਰ ਕੇ ਜੋ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ‘ਕੋਵਿਡ-19’ ਵੈਕਸੀਨੇਸ਼ਨ ਬੈਨੇਫਿਸ਼ਰੀ ਮੈਨੇਜਮੈਂਟ ਸਿਸਟਮ ਦੇ ਅਧੀਨ ਮੰਗੇ ਬਿਊਰੇ ਨੂੰ ਸੂਬੇ ਦੇ ਸਕੱਤਰ ਨੇ ਆਪਣੇ ਜ਼ਿਲਿਆਂ ਨੂੰ ਭੇਜ ਕੇ ਤੁਰੰਤ ਇਸ ’ਤੇ ਕਾਰਵਾਈ ਕਰਨ ਨੂੰ ਕਿਹਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਕੇਂਦਰੀ ਸਿਹਤ ਮੰਤਰਾਲਿਆਂ ਵੱਲੋਂ ਸਾਰੇ ਸੂਬਿਆਂ ਤੋਂ ਹੈਲਥ ਕੇਅਰ ਵਰਕਰਾਂ ਦਾ ਇਸ ਲਈ ਬਿਊਰਾ ਮੰਗਿਆ ਗਿਆ ਹੈ ਕਿ ਵੈਕਸੀਨ ਤਿਆਰ ਹੋਣ ਤੋਂ ਬਾਅਦ ਉਸੇ ਅਨੁਪਾਤ ’ਚ ਸੂਬੇ ਨੂੰ ਸਪਲਾਈ ਭੇਜੀ ਜਾ ਸਕੇ ਤਾਂ ਕਿ ਸਾਰੇ ਹੈਲਥ ਕੇਅਰ ਵਰਕਰਾਂ ਨੂੰ ਇਸ ’ਚ ਕਵਰ ਕੀਤਾ ਜਾਵੇ।
ਵਰਨਣਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੀ ਕੋਈ ਵੀ ਵੈਕਸੀਨ ਤਿਆਰ ਨਹੀਂ ਹੋ ਸਕੀ ਹੈ ਪਰ ਇਸ ਸਬੰਧ ’ਚ ਤਿਆਰੀਆਂ ਸ਼ੁਰੂ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਬੰਧ ’ਚ ਗਾਈਡਲਾਈਨ ਬਾਅਦ ’ਚ ਜਾਰੀ ਕੀਤੀ ਜਾਵੇਗੀ।
ਪਿਛਲੇ 24 ਘੰਟਿਆਂ ’ਚ ਸ਼ਹਿਰ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਨਾ ਇਨਫੈਕਸ਼ਨ ਨਿਕਲਣ ਵਾਲੇ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚ 77 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 14 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਸਿਹਤ ਅਧਿਕਾਰੀਆਂ ਅਨੁਸਾਰ ਮਹਾਨਗਰ ’ਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 19967 ਹੋ ਗਿਆ ਹੈ, ਇਨ੍ਹਾਂ ’ਚੋਂ 827 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜਿਆਂ ਜ਼ਿਲਿਆਂ ਜਾਂ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲ ’ਚ ਭਰਤੀ ਹੋਏ ਮਰੀਜ਼ਾਂ ’ਚੋਂ 2680 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ’ਚੋਂ 306 ਦੀ ਮੌਤ ਹੋ ਚੁੱਕੀ ਹੈ। ਜ਼ਿਲੇ ’ਚ 261 ਐਕਟਿਵ ਮਰੀਜ਼ ਰਹਿ ਗਏ ਜਾਂਦੇ ਹਨ।
2967 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 2967 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ, ਜਦੋਂਕਿ ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ’ਚੋਂ 1835 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ 371761 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 369925 ਸੈਂਪਲਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਪ੍ਰਾਪਤ ਹੋਈ ਹੈ, ਜਿਸ ’ਚੋਂ 347279 ਸੈਂਪਲ ਜਾਂਚ ’ਚ ਨੈਗੇਟਿਵ ਆਏ ਹਨ। ਸਿਹਤ ਅਧਿਕਾਰੀਆਂ ਅਨੁਸਾਰ ਪਾਜ਼ੇਟਿਵ ਮਰੀਜ਼ਾਂ ’ਚੋਂ 18879 ਮਰੀਜ਼ ਠੀਕ ਵੀ ਹੋ ਚੁੱਕੇ ਹਨ।
48 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਵੱਲੋਂ ਅੱਜ 48 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ ਹੈ। ਮੌਜੂਦਾ ਸਮੇਂ ’ਚ 1225 ਮਰੀਜ਼ ਹੋਮ ਆਈਸੋਲੇਸ਼ਨ ’ਚ ਰਹਿ ਗਏ ਹਨ। ਸਿਵਲ ਹਸਪਤਾਲ ’ਚ 30 ਮਰੀਜ਼, ਨਿੱਜੀ ਹਸਪਤਾਲਾਂ ’ਚ 127 ਸਿਵਲ ਹਸਪਤਾਲ ’ਚ ਕੋਰੋਨਾ ਦੇ 30 ਮਰੀਜ਼ ਰਹਿ ਗਏ ਹਨ, ਜਦੋਂਕਿ ਨਿੱਜੀ ਹਸਪਤਾਲਾਂ ’ਚ 127 ਮਰੀਜ਼ ਹੁਣ ਭਰਤੀ ਹਨ। 14 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ’ਤੇ ਵੈਂਟੀਲੇਟਰ ਲਾਇਆ ਗਿਆ ਹੈ, ਜਿਸ ’ਚ ਜ਼ਿਲੇ ਦੇ 2 ਮਰੀਜ਼ ਸ਼ਾਮਲ ਹਨ। ਜਦੋਂਕਿ 12 ਮਰੀਜ਼ ਦੂਜੇ ਜ਼ਿਲਿਆਂ ਦੇ ਹਨ।
ਡੇਂਗੂ ਦੇ ਲਗਭਗ 100 ਨਵੇਂ ਮਰੀਜ਼ ਆਏ ਸਾਹਮਣੇ
ਮਹਾਨਗਰ ’ਚ ਡੇਂਗੂ ਦੇ ਲਗਭਗ 100 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਤੋਂ ਮਰੀਜ਼ਾਂ ਦਾ ਅੰਕੜਾਂ 3000 ਦੇ ਲਗਭਗ ਪੁੱਜ ਗਿਆ ਹੈ। ਜ਼ਿਲਾ ਮਲੇਰੀਆ ਅਫਸਰ ਅਨੁਸਾਰ ਅੱਜ ਸਾਹਮਣੇ ਆਏ ਮਰੀਜ਼ਾਂ ’ਚ 24 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਵਿਭਾਗ ਨੇ ਹੁਣ ਤੱਕ 1205 ਮਰੀਜ਼ਾਂ ’ਚ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਹੈ, ਜਦੋਂਕਿ ਲਗਭਗ 1752 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ।