ਲੁਧਿਆਣਾ-ਦਿੱਲੀ ਉਡਾਣ ''ਚ ਮੁਸਾਫਰਾਂ ਦੇ ਗ੍ਰਾਫ ''ਚ ਵਾਧਾ ਨਾ ਹੋਣਾ ਪਰੇਸ਼ਾਨੀ ਦਾ ਸਬੱਬ

Sunday, Jul 12, 2020 - 09:19 AM (IST)

ਲੁਧਿਆਣਾ-ਦਿੱਲੀ ਉਡਾਣ ''ਚ ਮੁਸਾਫਰਾਂ ਦੇ ਗ੍ਰਾਫ ''ਚ ਵਾਧਾ ਨਾ ਹੋਣਾ ਪਰੇਸ਼ਾਨੀ ਦਾ ਸਬੱਬ

ਲੁਧਿਆਣਾ (ਬਹਿਲ) : ਸਾਹਨੇਵਾਲ ਹਵਾਈ ਅੱਡੇ ’ਤੇ ਲੁਧਿਆਣਾ-ਦਿੱਲੀ ਉਡਾਣ ਦਾ ਸਿਲਸਿਲਾ ਤਾਂ ਜਾਰੀ ਹੈ ਪਰ ਦਿੱਲੀ ਤੋਂ ਆਉਣ ਵਾਲੇ ਮੁਸਾਫਰਾਂ ਦੇ ਮੁਕਾਬਲੇ ਲੁਧਿਆਣਾ ਤੋਂ ਦਿੱਲੀ ਲਈ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਕਾਫੀ ਘੱਟ ਹੈ। ਸ਼ਨੀਵਾਰ ਨੂੰ 72 ਸੀਟਰ ਏਅਰਕ੍ਰਾਫਟ ਏ. ਟੀ. ਆਰ-72 ਫਲਾਈਟ ਇੰਜੀਨੀਅਰ ਸਮੇਤ 30 ਮੈਂਬਰਾਂ ਨਾਲ ਦੁਪਹਿਰ 2.59 ਵਜੇ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ’ਤੇ ਉਤਰਿਆ, ਜਦੋਂ ਕਿ ਸਿਰਫ 8 ਮੁਸਾਫਰਾਂ ਨਾਲ 3.23 ਵਜੇ ਦਿੱਲੀ ਲਈ ਰਵਾਨਾ ਹੋਇਆ।

ਕੋਵਿਡ-19 ਸੰਕਟ ਦੌਰਾਨ ਮੁਸਾਫਰਾਂ ਦੀ ਗਿਣਤੀ 'ਚ ਭਾਰੀ ਗਿਰਾਵਟ ਚਿੰਤਾ ਦਾ ਸਬੱਬ ਬਣ ਲੱਗਾ ਹੈ, ਜਦੋਂ ਕਿ ਲੁਧਿਆਣਾ ਤੋਂ ਦਿੱਲੀ ਦੀ ਹਵਾਈ ਯਾਤਰਾ ਸਭ ਤੋਂ ਸਸਤੀ ਅਤੇ ਸਮੇਂ ਦੀ ਭਾਰੀ ਬੱਚਤ ਦਾ ਇੱਕੋ-ਇੱਕ ਬਦਲ ਹੈ। ਹਵਾਈ ਟਿਕਟ ਦੀ ਰੇਂਜ ਵੀ 1100 ਤੋਂ 2500 ਰੁਪਏ ਜ਼ਿਆਦਾ ਹੈ, ਜਦੋਂ ਕਿ 1 ਘੰਟਾ ਹਵਾਈ ਅੱਡੇ ’ਤੇ ਅਤੇ 1 ਘੰਟਾ ਉਡਾਣ ਦੌਰਾਨ ਲੱਗਦਾ ਹੈ। ਜੇਕਰ ਤੁਹਾਡੇ ਕੋਲ ਵੈੱਬ ਚੈੱਕਇਨ ਹੈ ਤਾਂ ਹਵਾਈ ਅੱਡੇ ’ਤੇ ਉਡੀਕ ਦਾ ਸਮਾਂ 20 ਮਿੰਟ ਤੱਕ ਘੱਟ ਹੋ ਜਾਂਦਾ ਹੈ। ਏਅਰ ਇੰਡੀਆ ਵੱਲੋਂ ਮੁਸਾਫਰਾਂ ਨੂੰ ਮੁਫਤ 'ਚ ਪੀ. ਪੀ. ਈ. ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ 2500 ਰੁਪਏ ਦੀ ਕੀਮਤ ਵਾਲੇ ਬਾਜ਼ਾਰ 'ਚ ਹੋਣ ਵਾਲੇ ਕੋਵਿਡ ਟੈਸਟ ਮੁਫਤ ਕੀਤਾ ਜਾ ਰਿਹਾ ਹੈ।


 


author

Babita

Content Editor

Related News