ਲੁਧਿਆਣਾ  DC ਦਫ਼ਤਰ ਬਾਹਰ ਵਿਅਕਤੀ ਨੇ ਪਰਿਵਾਰ ਸਣੇ ਖ਼ੁਦ 'ਤੇ ਛਿੜਕਿਆ ਪੈਟਰੋਲ, ਹੈਰਾਨ ਕਰਦਾ ਹੈ ਮਾਮਲਾ

Monday, May 17, 2021 - 02:07 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਕਮਿਸ਼ਨਰ ਦੇ ਦਫ਼ਤਰ ਬਾਹਰ ਸੋਮਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਮਾਸੂਮ ਬੱਚਿਆਂ ਸਮੇਤ ਖ਼ੁਦ 'ਤੇ ਪੈਟਰੋਲ ਛਿੜਕ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਵਿਅਕਤੀ ਨੂੰ ਅਜਿਹਾ ਕਰਦਾ ਦੇਖ ਕੇ ਸਭ ਲੋਕ ਹੈਰਾਨ ਰਹਿ ਗਏ। ਕਿਸੇ ਤਰ੍ਹਾਂ ਉਸ ਦੇ ਹੱਥ 'ਚੋਂ ਮਾਚਿਸ ਖੋਹੀ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਅਕਤੀ ਪਰਿਵਾਰ ਸਮੇਤ ਡੀ. ਸੀ. ਦਫ਼ਤਰ ਦੇ ਬਾਹਰ ਬੈਠਾ ਰਿਹਾ ਅਤੇ ਉਸ ਨੇ ਪਰਿਵਾਰ ਸਣੇ ਖ਼ੁਦ 'ਤੇ ਪੈਟਰੋਲ ਵੀ ਛਿੜਕ ਗਿਆ ਪਰ ਪੁਲਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜੇਲ੍ਹ 'ਚ ਟਕਰਾਏ ਜਾਮ ਤੇ ਹੁੱਕਾ ਪੀਂਦੇ ਦਿਖੇ ਕੈਦੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

PunjabKesari

ਜਦੋਂ ਲੋਕ ਅੱਗੇ ਆਏ ਤਾਂ ਉੱਥੇ ਮੌਜੂਦ 2-3 ਪੁਲਸ ਮੁਲਾਜ਼ਮਾਂ ਨੇ ਉਕਤ ਵਿਅਕਤੀ 'ਤੇ ਪਾਣੀ ਪਾਇਆ। ਕੁੱਝ ਸਮੇਂ ਬਾਅਦ ਵਿਅਕਤੀ ਨੂੰ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਕਾਲੀ ਸੜਕ 'ਤੇ ਭਾਟੀਆ ਆਟੋ ਪਾਰਟਸ ਨਾਂ ਤੋਂ ਦੁਕਾਨ ਹੈ। ਪਿਛਲੇ ਸਾਲ 22 ਮਾਰਚ ਨੂੰ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਲੱਗ ਗਿਆ ਸੀ ਤਾਂ ਉਸ ਦੀ ਦੁਕਾਨ ਬੰਦ ਹੋ ਗਈ ਸੀ। ਜਦੋਂ ਸਤਿੰਦਰ ਕੋਲ ਕੋਈ ਕੰਮ-ਧੰਦਾ ਨਹੀਂ ਰਿਹਾ ਤਾਂ ਉਸ ਨੇ ਦੂਜਾ ਕੰਮ ਸ਼ੁਰੂ ਕਰ ਲਿਆ ਅਤੇ ਉਸ ਦਾ ਰੁਝਾਨ ਦੂਜੇ ਕੰਮ ਵੱਲ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 'ਅਧਿਆਪਕਾਂ' ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਸਖ਼ਤ ਹੁਕਮ

PunjabKesari

ਸਤਿੰਦਰ ਕਰੀਬ 15 ਦਿਨਾਂ ਬਾਅਦ ਦੁਕਾਨ 'ਤੇ ਜਾਂਦਾ ਸੀ ਅਤੇ ਸਫਾਈ ਕਰਨ ਤੋਂ ਬਾਅਦ ਵਾਪਸ ਪਰਤ ਆਉਂਦਾ ਸੀ। ਸਤਿੰਦਰ ਨੇ ਦੱਸਿਆ ਕਿ ਜਦੋਂ 28 ਜਨਵਰੀ, 2021 ਨੂੰ ਉਹ ਦੁਕਾਨ 'ਤੇ ਗਿਆ ਤਾਂ ਸਾਰੇ ਸਮਾਨ ਦੀ ਵੀਡੀਓ ਬਣਾ ਕੇ ਵਾਪਸ ਆ ਗਿਆ। 28 ਮਾਰਚ ਨੂੰ ਉਸ ਦੇ ਭਰਾ ਦਾ ਫੋਨ ਆਇਆ ਕਿ ਦੁਕਾਨ 'ਚ ਕੋਈ ਪੇਂਟ ਦਾ ਕੰਮ ਕਰਵਾ ਰਿਹਾ ਹੈ। ਇਸ ਤੋਂ ਬਾਅਦ ਸਤਿੰਦਰ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਇਹ ਦੁਕਾਨ ਕਿਰਾਏ 'ਤੇ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਪੰਜਾਬ ਬੋਰਡ' ਅੱਜ ਐਲਾਨੇਗਾ 8ਵੀਂ ਤੇ 10ਵੀਂ ਜਮਾਤ ਦੇ ਨਤੀਜੇ

ਜਦੋਂ ਉਸ ਨੇ ਦੁਕਾਨ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਦੁਕਾਨ ਵਿੱਕੀ ਨਾਂ ਦੇ ਵਿਅਕਤੀ ਨੇ ਖ਼ਰੀਦ ਲਈ ਹੈ। ਇਸ ਤੋਂ ਬਾਅਦ ਸਤਿੰਦਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਇਸ ਮਾਮਲੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਤਿੰਦਰ ਨੇ ਕਿਹਾ ਕਿ ਉਸ 'ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾਣ ਲੱਗਾ, ਜਿਸ ਤੋਂ ਬਾਅਦ ਉਹ ਪੁਲਸ ਕਮਿਸ਼ਨਰ ਕੋਲ ਇਨਸਾਫ ਲਈ ਪਹੁੰਚਿਆ ਪਰ ਇੱਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News