ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ ’ਚ 5 ਲੱਖ ਰੁਪਏ ਦੇ ਇਨਾਮ ਦਾ ਐਲਾਨ

Wednesday, Apr 20, 2022 - 01:55 PM (IST)

ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ ’ਚ 5 ਲੱਖ ਰੁਪਏ ਦੇ ਇਨਾਮ ਦਾ ਐਲਾਨ

ਨਵੀਂ ਦਿੱਲੀ/ਲੁਧਿਆਣਾ (ਅਨਸ/ਰਾਜ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਲੁਧਿਆਣਾ ਕੋਰਟ ਬਲਾਸਟ ਮਾਮਲੇ ’ਚ ਮੰਗਲਵਾਰ ਨੂੰ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਇਹ ਧਮਾਕਾ ਪਿਛਲੇ ਸਾਲ 23 ਦਸੰਬਰ ਨੂੰ ਹੋਇਆ ਸੀ। ਐੱਨ. ਆਈ. ਏ. ਨੇ ਕਿਹਾ ਕਿ ਉਸ ਨੂੰ ਮਾਮਲੇ ’ਚ ਸ਼ਾਮਲ ਵਿਅਕਤੀਆਂ ਬਾਰੇ ਜਾਣਕਾਰੀ ਚਾਹੀਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ
ਏਜੰਸੀ ਨੇ ਇਨਾਮ ਦਾ ਐਲਾਨ ਕਰਦੇ ਸਮੇਂ ਕਿਸੇ ਵਿਅਕਤੀ ਜਾਂ ਕਿਸੇ ਵਿਸ਼ੇਸ਼ ਸੰਸਥਾ ਦਾ ਨਾਂ ਨਹੀਂ ਲਿਆ। ਇਸ ਸਬੰਧੀ ਪਹਿਲਾਂ ਲੁਧਿਆਣਾ ਪੁਲਸ ਵੱਲੋਂ 2021 ’ਚ ਕੇਸ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ 2022 ਵਿੱਚ ਐੱਨ. ਆਈ. ਏ. ਨੇ ਜਾਂਚ ਸੰਭਾਲੀ ਸੀ। ਜਾਂਚ ਦੌਰਾਨ ਧਮਾਕੇ ਵਿਚ ਮਰਨ ਵਾਲੇ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਸੀ, ਜੋ ਪੰਜਾਬ ਪੁਲਸ ਦਾ ਸਾਬਕਾ ਹੈੱਡ ਕਾਂਸਟੇਬਲ ਸੀ। ਉਸ ਦੀ ਮੌਤ ਬੰਬ ਲਾਉਣ ਸਮੇਂ ਹੋਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੈਕਸੀਨ' ਨਾ ਲਵਾਉਣ ਵਾਲੇ ਬੱਚਿਆਂ ਦੀ ਸਕੂਲ 'ਚ ਐਂਟਰੀ 'ਤੇ ਲੱਗ ਸਕਦੀ ਹੈ ਰੋਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News