ਲੁਧਿਆਣਾ ਨਿਗਮ ਚੋਣ : ਵਾਰਡ 59 ''ਚ ਕਾਂਗਰਸੀਆਂ ''ਤੇ ਕੁੱਟਮਾਰ ਦਾ ਦੋਸ਼
Saturday, Feb 24, 2018 - 04:52 PM (IST)

ਲੁਧਿਆਣਾ (ਗਣੇਸ਼) : ਸ਼ਹਿਰ ਦੇ ਵਾਰਡ ਨੰਬਰ 59 ਵਿਚ ਕਾਂਗਰਸੀਆਂ ਵਲੋਂ ਭਾਜਪਾ ਵਰਕਰਾਂ 'ਤੇ ਹਮਲਾ ਕਰਕੇ ਮਾਰਕੁੱਟ ਕਰਨ ਦਾ ਦੋਸ਼ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਵੋਟਿੰਗ ਦੇ ਆਖਰੀ ਸਮੇਂ ਵਿਚ ਕਾਂਗਰਸੀ ਵਰਕਰ ਪੋਲਿੰਗ ਸਟੇਸ਼ਨ ਦੇ ਅੰਦਰ ਬੈਠੇ ਹੋਏ ਸਨ, ਇਸ ਦੌਰਾਨ ਜਦੋਂ ਭਾਜਪਾ ਵਰਕਰ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ ਲੱਗੇ ਤਾਂ ਕਾਂਗਰਸੀਆਂ ਵਲੋਂ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਕੁੱਟਮਾਰ ਕੇ ਬਾਹਰ ਭੇਜ ਦਿੱਤਾ।
ਇਸ ਦੌਰਾਨ ਜਦੋਂ ਭਾਜਪਾ ਵਰਕਰਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਸ ਨੇ ਮਾਹੌਲ ਨੂੰ ਸ਼ਾਂਤ ਕਰ ਲਈ ਹਲਕਾ ਲਾਠੀਚਾਰਜ ਕਰਨਾ ਪਿਆ।