ਲੁਧਿਆਣਾ 'ਚ ਕੋਰੋਨਾ ਕਾਰਨ 5 ਮਰੀਜ਼ਾਂ ਦੀ ਮੌਤ, 24 ਨਵੇਂ ਮਾਮਲੇ ਆਏ ਸਾਹਮਣੇ
Saturday, Jun 27, 2020 - 08:45 PM (IST)
ਲੁਧਿਆਣਾ,(ਸਹਿਗਲ/ਨਰਿੰਦਰ): ਕੋਰੋਨਾ ਵਾਇਰਸ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਮਰੀਜ਼ ਬਠਿੰਡਾ ਅਤੇ ਦੂਜਾ ਮਾਡਲ ਟਾਊਨ ਜਲੰਧਰ ਦਾ ਰਹਿਣ ਵਾਲਾ ਸੀ, ਜਦੋਂਕਿ ਬਾਕੀ 3 ਮਰੀਜ਼ਾਂ ਵਿਚੋਂ ਦੋ ਮਲੇਰਕੋਟਲਾ ਅਤੇ ਇਕ ਜ਼ਿਲਾ ਪਠਾਨਕੋਟ ਦੀ ਰਹਿਣ ਵਾਲੀ ਔਰਤ ਸ਼ਾਮਲ ਹੈ। 50 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਬਠਿੰਡਾ ਦੇ 50 ਸਾਲਾਂ ਵਿਅਕਤੀ ਅਮ੍ਰਿਤ ਸਿੰਘ ਨੂੰ ਇਲਾਜ ਲਈ ਦਯਾਨੰਦ ਹਪਸਤਾਲ ਿਵਚ 15 ਜੂਨ ਨੂੰ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਬਠਿੰਡਾ ਦੀ ਪੁਖਰਾਜ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜਦੋਂਕਿ ਦੂਜਾ ਮਰੀਜ਼ ਅਸ਼ਵਨੀ ਕੁਮਾਰ ਉਮਰ 67 ਸਾਲ ਮਾਡਲ ਟਾਊਨ ਜਲੰਧਰ ਦਾ ਰਹਿਣ ਵਾਲਾ ਸੀ। ਉਸ ਨੂੰ 23 ਜੂਨ ਨੂੰ ਐੱਸ.ਪੀ.ਐੱਸ. ਹਸਪਤਾਲ ਿਵਚ ਭਰਤੀ ਕਰਵਾਇਆ ਗਿਆ ਸੀ।ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਜੀਵ ਕੁਮਾਰ ਨੇ ਦੱਸਿਆਕਿ ਮ੍ਰਿਤਕ ਮਰੀਜ਼ ਨੂੰ ਗੰਭੀਰ ਹਾਲਤ ਵਿਚ ਪਟੇਲ ਹਸਪਤਾਲ ਜਲੰਧਰ ਤੋਂ ਰੈਫਰ ਕੀਤਾ ਗਿਆ ਸੀ। ਉਸ ਨੂੰ ਕਿਡਨੀ ਦਾ ਕੈਂਸਰ ਅਤੇ ਕਈ ਹੋਰ ਬਿਮਾਰੀਆਂ ਸਨ। ਉਸ ਦੀ ਕਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਸੀ। ਅੱਜ ਸਵੇਰ ਉਸ ਦੀ ਮੌਤ ਹੋ ਗਈ। ਹੋਰ ਤਿੰਨ ਮਰੀਜ਼ਾਂ ਵਿਚ 65 ਸਾਲਾਂ ਅਤੇ 48 ਸਾਲਾਂ ਮਰੀਜ਼ ਮਲੇਰਕੋਟਲਾ ਦੇ ਰਹਿਣ ਵਾਲੇ ਸਨ ਅਤੇ ਦਿਲ ਦੇ ਰੋਗ ਤੋਂ ਪੀੜਤ ਦੱਸੇ ਜਾਂਦੇ ਸਨ, ਜਦੋਂਕਿ ਇਕ 43 ਸਾਲਾਂ ਔਰਤ ਜ਼ਿਲਾ ਪਠਾਨਕੋਟ ਦੀ ਰਹਿਣ ਵਾਲੀ ਸੀ। ਇਸ ਨੂੰ ਸਾਹ ਸਬੰਧੀ ਤਕਲੀਫ ਸੀ। ਤਿੰਨੋ ਮਰੀਜ਼ ਸੀ.ਐੱਮ.ਸੀ. ਹਸਪਤਾਲ ਵਿਚ ਭਰਤੀ ਸਨ।ਅੱਜ ਸਾਹਮਣੇ ਆਏ 24 ਨਵੇਂ ਮਰੀਜ਼ਾਂ ਵਿਚ 18 ਲੁਧਿਆਣਾ ਅਤੇ 6 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ।
ਇਨ੍ਹਾਂ ਵਿਚ ਅੱਠ ਦਯਾਨੰਦ ਹਸਪਤਾਲ ਵਿਚ ਭਰਤੀ ਸਨ। ਚਾਰ ਐੱਸ.ਪੀ.ਐੱਸ. ਹਸਪਤਾਲ, 6 ਨਿਜੀ ਲੈਬ ਤੋਂ, ਤਿੰਨ ਸੀ.ਐੱਮ.ਸੀ., ਇਕ ਪੀ.ਜੀ.ਆਈ. ਆਦਿ ਹਸਪਤਾਲਾਂ ਵਿਚ ਭਰਤੀ ਸਨ। ਸਥਾਨਕ ਮਰੀਜ਼ਾਂ ਵਿਚ 3 ਮਰੀਜ਼ ਦੁੱਗਰੀ ਦੇ ਰਹਿਣ ਵਾਲੇ, ਦੋ ਹੈਬੋਵਾਲ, ਇਕ ਮਾਡਲ ਟਾਊਨ, 3 ਚੰਡੀਗੜ੍ਹ ਰੋਡ, ਦੋ ਭਾਮੀਆਂ ਕਲਾਂ, ਦੋ ਮਲੇਰਕੋਟਲਾ ਅਤੇ ਇਕ-ਇਕ ਮਰੀਜ਼ ਇਸਲਾਮਗੰਜ, ਜਸਵੰਤ ਨਗਰ, ਆਈ.ਟੀ.ਆਈ. ਰੋਡ, ਨੰਦਪੁਰ ਅਤੇ 2 ਮਰੀਜ਼ ਮਲੇਰਕੋਟਲਾ ਦੇ ਰਹਿਣ ਵਾਲੇ ਸਨ। ਬਾਕੀ ਜ਼ਿਲਿਆਂ ਨਾਲ ਸਬੰਧਤ ਮਰੀਜ਼ਾਂ ਵਿਚ ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ , ਬਠਿੰਡ, ਮੋਗਾ ਅਤੇ ਜਲੰਧਰ ਦੇ ਮਰੀਜ਼ ਸ਼ਾਮਲ ਹਨ।ਸ਼ਹਿਰ ਵਿਚ 6 ਨਵੇਂ ਮਾਇਕ੍ਰੋ ਕੰਟੇਨਮੈਂਟ ਜ਼ੋਨ ਬਣੇਦਿਨ ਬ ਦਿਨ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਕਾਰਨ ਸ਼ਹਿਰ ਵਿਚ ਛੇ ਨਵੇਂ ਮਾਇਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਇਨ੍ਹਾਂ ਵਿਚ ਸਮਰਾਟ ਕਾਲੋਨੀ, ਗਿਆਸਪੁਰਾ, ਸਲੇਮ ਟਾਬਰੀ ਦਾ ਅਸ਼ੋਕ ਨਗਰ ਇਲਾਕਾ, ਨਿਊ ਕਰਤਾਰ ਨਗਰ, ਬਸੰਤ ਐਵੇਨਿਊ ਫੇਸ-2 ਦੁੱਗਰੀ, ਰਾਮ ਨਗਰ ਨੇੜੇ ਵਿਸ਼ਵਕਰਮਾ ਕਾਲੋਨੀ, ਗੁਰੂ ਹਰਕ੍ਰਿਸ਼ਨ ਨਗਰ ਨੂੰ ਅੱਜ ਮਿੰਨਂ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਨਿਊ ਮਾਡਲ ਟਾਊਨ ਇਲਾਕੇ ਭਾਮੀਆਂ ਖੁਰਦ ਅਤੇ ਨਿਊ ਜਲਤਾ ਨਗਰ ਨੂੰ ਮਾਇਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ।40 ਮਰੀਜ਼ ਹੋਏ ਠੀਕ ਹਸਪਤਾਲ ਤੋਂ ਮਿਲੀ ਛੁੱਟੀਸਿਵਲ ਸਰਜ਼ਨ ਡਾ.ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਵੱਖ ਵੱਖ ਹਸਪਤਾਲਾਂ ਵਿਚ ਹੁਣ ਤੋਂ 40 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ 29 ਮਰੀਜ਼ ਮੈਰੀਟੋਰੀਅਸ ਕੋਵਿਡ ਕੇਅਰ, ਪੰਜ ਸਿ ਵਲ ਹਸਪਤਾਲ, ਦੋ ਖੰਨਾ ਸਥਿਤ ਸਿਵਲ ਹਸਪਤਾਲ, ਇਕ ਸੀ.ਐੱਮ.ਸੀ. ਹਸਪਤਾਲ ਅਤੇ ਇਕ ਮੋਹਨਦੇਈ ਓਸਵਾਲ ਹਸਪਤਾਲ ਵਿਚ ਭਰਤੀ ਸੀ।