ਕਲਯੁਗੀ ਮਾਂ ਦੀ ਸ਼ਰਮਨਾਕ ਕਰਤੂਤ, ਢਿੱਡੋਂ ਜਨਮੀ ਮਰੀ ਬੱਚੀ ਨੂੰ ਹਸਪਤਾਲ ਛੱਡ ਹੋਈ ਫ਼ਰਾਰ
Friday, Aug 21, 2020 - 08:58 AM (IST)
ਲੁਧਿਆਣਾ (ਰਾਜ) : ਸਿਵਲ ਹਸਪਤਾਲ 'ਚ ਇਕ ਜਨਾਨੀ ਦੀ ਡਲਿਵਰੀ ਦੌਰਾਨ ਪੈਦਾ ਹੋਈ ਬੱਚੀ ਨੂੰ ਦੁਨੀਆਂ 'ਚ ਆਉਣ ’ਤੇ ਵੀ ਦੁਨੀਆ ਦੇਖਣੀ ਨਸੀਬ ਨਹੀਂ ਹੋਈ ਕਿਉਂਕਿ ਉਹ ਮਰੀ ਹੋਈ ਪੈਦਾ ਹੋਈ। ਡਲਿਵਰੀ ਤੋਂ ਬਾਅਦ ਉਸ ਦੀ ਮਾਂ ਵੀ ਲਾਪਤਾ ਹੋ ਗਈ। ਹਸਪਤਾਲ ਨੇ ਮਾਸੂਮ ਦੀ ਲਾਸ਼ ਮੁਰਦਾ ਘਰ 'ਚ ਰਖਵਾ ਦਿੱਤੀ, ਜੋ ਉਸ ਦੇ ਵਾਰਸ ਆਉਣ ’ਤੇ ਉਨ੍ਹਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ ਪਰ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਦਾ ਹੀ ਕੁੱਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਪਰੇਸ਼ਾਨ 'ਮਨਪ੍ਰੀਤ ਬਾਦਲ', ਕੀਤੀ ਖ਼ਾਸ ਅਪੀਲ
ਪੁਲਸ ਨੇ ਜਨਾਨੀ ਨੂੰ ਲੱਭਣ ਦਾ ਯਤਨ ਕੀਤਾ ਕੀਤਾ ਪਰ ਉਹ ਨਹੀਂ ਮਿਲੀ ਕਿਉਂਕਿ ਜਨਾਨੀ ਨੇ ਆਪਣਾ ਨਾਮ ਅਤੇ ਪਤਾ ਗਲਤ ਲਿਖਵਾਇਆ ਸੀ। ਹੁਣ ਪਿਛਲੇ 20 ਦਿਨਾਂ ਤੋਂ ਮਾਸੂਮ ਦੀ ਲਾਸ਼ ਮੁਰਦਾ ਘਰ 'ਚ ਆਪਣੇ ਸਸਕਾਰ ਦੀ ਉਡੀਕ 'ਚ ਸੜ ਰਹੀ ਹੈ, ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ। ਜਾਣਕਾਰੀ ਮੁਤਾਬਕ 31 ਜੁਲਾਈ ਨੂੰ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ 'ਚ ਇਕ ਗਰਭਵਤੀ ਜਨਾਨੀ ਆਈ ਸੀ।
ਇਹ ਵੀ ਪੜ੍ਹੋ : 'ਕੋਰੋਨਾ' ਦਰਮਿਆਨ ਨਵੀਂ ਆਫ਼ਤ ਕਾਰਨ ਜਵਾਨ ਮੁੰਡੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਉਸ ਦੀ ਡਲਿਵਰੀ ਹੋਣ ਵਾਲੀ ਸੀ। ਇਸ ਲਈ ਹਸਪਤਾਲ ਸਟਾਫ਼ ਨੇ ਜਨਾਨੀ ਨੂੰ ਭਰਤੀ ਕਰ ਲਿਆ ਸੀ। ਜਨਾਨੀ ਨੇ ਆਪਣਾ ਨਾਮ ਅੰਕਿਤਾ ਅਤੇ ਪਤਾ ਮਾਲੀਗੰਜ ਚੌਂਕ ਦਾ ਲਿਖਵਾਇਆ ਸੀ। ਇਸ ਤੋਂ ਬਾਅਦ ਡਾਕਟਰ ਨੇ ਜਨਾਨੀ ਦੀ ਡਲਿਵਰੀ ਕੀਤੀ ਪਰ ਜਨਾਨੀ ਦੇ ਮਰੀ ਹੋਈ ਬੱਚੀ ਪੈਦਾ ਹੋਈ ਸੀ। ਇਸ ਤੋਂ ਬਾਅਤ ਸਟਾਫ਼ ਨੇ ਜਨਾਨੀ ਨੂੰ ਦੱਸ ਦਿੱਤਾ ਕਿ ਉਸ ਦੀ ਬੱਚੀ ਮਰੀ ਹੋਈ ਪੈਦਾ ਹੋਈ ਸੀ। ਇਸ ਤੋਂ ਬਾਅਦ ਬੱਚੀ ਦੀ ਲਾਸ਼ ਮੁਰਦਾ ਘਰ 'ਚ ਰਖਵਾ ਦਿੱਤੀ ਗਈ ਸੀ ਪਰ ਜਦੋਂ ਕੁੱਝ ਸਮੇਂ ਬਾਅਦ ਸਟਾਫ਼ ਨੇ ਜਨਾਨੀ ਨੂੰ ਦੇਖਿਆ ਤਾਂ ਉਹ ਆਪਣੇ ਬੈੱਡ ਤੋਂ ਗਾਇਬ ਸੀ। ਉਹ ਕਿਸੇ ਨੂੰ ਬਿਨਾਂ ਕੁਝ ਦੱਸੇ ਹਸਪਤਾਲ ਤੋਂ ਚਲੀ ਗਈ ਸੀ।
ਇਹ ਵੀ ਪੜ੍ਹੋ : ਪਟਿਆਲਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਨਾਨੀ ਦਾ ਗਲਾ ਵੱਢ ਕੇ ਕਤਲ
ਪੁਲਸ ਲੱਭਣ ਨਿਕਲੀ ਤਾਂ ਜਨਾਨੀ ਦਾ ਪਤਾ ਅਤੇ ਨਾਮ ਗਲਤ ਮਿਲਿਆ
ਹਸਪਤਾਲ ਦੇ ਅਧਿਕਾਰੀਆਂ ਨੇ ਇਸ ਸਬੰਧੀ ਚੌਂਕੀ ਸਿਵਲ ਹਸਪਤਾਲ ਦੀ ਪੁਲਸ ਨੂੰ ਲਿਖ ਕੇ ਦਿੱਤਾ ਅਤੇ ਜਨਾਨੀ ਨੂੰ ਲੱਭ ਕੇ ਬੱਚੀ ਦਾ ਸਸਕਾਰ ਕਰਵਾਉਣ ਲਈ ਕਿਹਾ। ਚੌਂਕੀ ਸਿਵਲ ਹਸਪਤਾਲ ਦੀ ਪੁਲਸ ਨੇ ਰੁੱਕਾ ਥਾਣਾ ਕੋਤਵਾਲੀ 'ਚ ਭੇਜ ਦਿੱਤਾ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਅਤੇ ਚੌਂਕੀ ਸਿਵਲ ਹਸਪਤਾਲ ਦੀ ਪੁਲਸ ਦੋਹਾਂ ਨੇ ਜਨਾਨੀ ਦਾ ਪਤਾ ਲਗਾਉਣ ਦਾ ਯਤਨ ਕੀਤਾ ਪਰ ਕੁੱਝ ਪਤਾ ਨਹੀਂ ਲੱਗ ਸਕਿਆ। ਜਨਾਨੀ ਵੱਲੋਂ ਲਿਖਵਾਏ ਗਏ ਨਾਂ ਅਤੇ ਪਤੇ 'ਤੇ ਜਦੋਂ ਜਾ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਅਜਿਹੀ ਕੋਈ ਜਨਾਨੀ ਉੱਥੇ ਨਹੀਂ ਰਹਿੰਦੀ।