ਕੇਂਦਰੀ ਜੇਲ੍ਹ ’ਚ ਕੈਦੀ ’ਤੇ ਚਮਚਿਆਂ ਨਾਲ ਹਮਲਾ ਕਰ ਕੇ ਕੀਤਾ ਜ਼ਖਮੀ
Thursday, Jun 15, 2023 - 03:11 PM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਇਕ ਕੈਦੀ ਨੇ ਚਮਚਿਆਂ ਨਾਲ ਹਮਲਾ ਕਰ ਕੇ ਇਕ ਹੋਰ ਕੈਦੀ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਹੈ। ਦੱਸਿਆ ਜਾਂਦਾ ਹੈ ਕਿ ਡੀ-ਐਡੀਕਸ਼ਨ ਵਾਰਡ ਦੀ ਬੈਰਕ ਨੰਬਰ-4 ਵਿਚ ਕੈਦੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ।
ਇਸ ਕਾਰਨ ਇਕ ਕੈਦੀ ਨੇ ਸੁਮਿਤ ਕੁਮਾਰ ਨਾਮਕ ਕੈਦੀ ਦੀ ਧੌਣ ’ਤੇ ਚਮਚੇ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਸ ਦੀ ਧੌਣ ’ਤੇ ਟਾਂਕੇ ਵੀ ਲਗਾਏ ਗਏ। ਉੱਧਰ ਘਟਨਾ ਦੀ ਜਾਂਚ ਜੇਲ੍ਹ ਪ੍ਰਸ਼ਾਸਨ ਕਰ ਰਿਹਾ ਹੈ। ਮਾਮਲਾ ਸਥਾਨਕ ਪੁਲਸ ਨੂੰ ਭੇਜ ਦਿੱਤਾ ਗਿਆ ਹੈ।