ਲੁਧਿਆਣਾ ਦੀ ਕੇਂਦਰੀ ਜੇਲ੍ਹ ''ਚ ਭਰਾਵਾਂ ਨੂੰ ਰੱਖੜੀ ਬੰਨ੍ਹਣ ਪੁੱਜੀਆਂ ਭੈਣਾਂ

08/11/2022 2:11:02 PM

ਲੁਧਿਆਣਾ (ਸਿਆਲ) : ਪੂਰੇ ਦੇਸ਼ 'ਚ ਰੱਖੜੀ ਦਾ ਤਿਓਹਾਰ ਅੱਜ ਬੜੀ ਧੂਮ-ਧਾਮ ਅਤੇ ਚਾਅ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਕੈਦੀ/ਹਵਾਲਾਤੀ ਭਰਾਵਾਂ ਦੇ ਗੁੱਟ 'ਤੇ ਵੀ ਭੈਣਾਂ ਵੱਲੋਂ ਰੱਖੜੀ ਸਜਾਈ ਗਈ। ਤਾਜਪੁਰ ਰੋਡ ਸਥਿਤ ਸੈਂਟਰਲ ਜੇਲ੍ਹ 'ਚ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਪੁੱਜੀਆਂ।

ਸੁਰੱਖਿਆ ਦੀ ਦ੍ਰਿਸ਼ਟੀ ਤੋਂ ਜਾਂਚ ਮਗਰੋਂ ਭੈਣਾਂ ਨੂੰ ਜੇਲ੍ਹ ਕੰਪਲੈਕਸ ਅੰਦਰ ਜਾਣ ਦਿੱਤਾ ਗਿਆ। ਭੈਣਾਂ ਆਪਣੇ ਨਾਲ ਰੱਖੜੀ, ਚੌਲ ਅਤੇ ਹੋਰ ਪੂਜਾ ਸਮੱਗਰੀ ਲੈ ਕੇ ਪੁੱਜੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਕਈ ਭੈਣਾਂ ਨੂੰ ਮਠਿਆਈ ਵੀ ਮੁਹੱਈਆ ਕਰਵਾਈ ਗਈ। ਇਸ ਮੌਕੇ ਜੇਲ੍ਹ ਅੰਦਰ ਰੌਣਕ ਵਾਲਾ ਮਾਹੌਲ ਬਣਿਆ ਰਿਹਾ।


Babita

Content Editor

Related News