ਲੁਧਿਆਣਾ ਬੱਸ ਸਟੈਂਡ ਨੇੜੇ ਵਾਪਰਿਆ ਹਾਦਸਾ, 2 ਬੱਸਾਂ ਵਿਚਾਲੇ ਟਕਰਾਈ ਕਾਰ ਤੇ ਮੋਟਰਸਾਈਕਲ

Sunday, Nov 24, 2019 - 10:01 AM (IST)

ਲੁਧਿਆਣਾ ਬੱਸ ਸਟੈਂਡ ਨੇੜੇ ਵਾਪਰਿਆ ਹਾਦਸਾ, 2 ਬੱਸਾਂ ਵਿਚਾਲੇ ਟਕਰਾਈ ਕਾਰ ਤੇ ਮੋਟਰਸਾਈਕਲ

ਲੁਧਿਆਣਾ (ਨਰਿੰਦਰ) - ਬੀਤੀ ਰਾਤ ਲੁਧਿਆਣਾ ਬੱਸ ਸਟੈਂਡ ਨੇੜੇ 2 ਬੱਸਾਂ ਵਿਚਾਲੇ ਕਾਰ ਤੇ ਮੋਟਰਸਾਈਕਲ ਆ ਜਾਣ ਕਾਰਨ ਵੱਡਾ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਹਾਦਸਾ ਦੌਰਾਨ ਦੋਵੇਂ ਬੱਸਾਂ ਦੇ ਵਿਚਾਲੇ  ਆ ਜਾਣ ਕਾਰਨ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਦੱਬ ਗਏ, ਜਿਸ ਕਾਰਨ 3 ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

PunjabKesari

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਹਾਦਸੇ ਦੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜ਼ਖਮੀਆਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ। ਘਟਨਾ ਸਥਾਨ ’ਤੇ ਮੌਜੂਦ ਰਾਹਗੀਰ ਨੇ ਦੱਸਿਆ ਕਿ ਇਹ ਹਾਦਸਾ ਬੱਸਾਂ ਦੀ ਓਵਰ ਸਪੀਡ ਕਾਰਨ ਵਾਪਰਿਆ ਹੈ।


author

rajwinder kaur

Content Editor

Related News