ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਸਪੈਸ਼ਲ ਦਾ ਭਲਕੇ ਹੋਵੇਗਾ ਛਿਹਰਟਾ ਤੱਕ ਵਿਸਤਾਰ
Thursday, Sep 22, 2022 - 11:34 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਨੇ ਵੀਰਵਾਰ ਨੂੰ ਦੱਸਿਆ ਕਿ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਰੇਲ ਗੱਡੀ ਨੰਬਰ 04591/04592 ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਦਾ 23 ਸਤੰਬਰ ਤੋਂ ਛੈਹਰਟਾ ਤੱਕ ਵਿਸਤਾਰ ਕੀਤਾ। ਟ੍ਰੇਨ ਨੰਬਰ 04591 ਲੁਧਿਆਣਾ-ਅੰਮ੍ਰਿਤਸਰ ਸਪੈਸ਼ਲ ਅੰਮ੍ਰਿਤਸਰ ਤੋਂ 12.10 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ 12.30 ਵਜੇ ਛੈਹਰਟਾ ਪਹੁੰਚੇਗੀ। ਵਾਪਸੀ ਦਿਸ਼ਾ ਵਿੱਚ ਰੇਲਗੱਡੀ ਨੰਬਰ 04592 ਛੈਹਰਟਾ-ਲੁਧਿਆਣਾ ਸਪੈਸ਼ਲ 01.10 ਵਜੇ ਛੈਹਰਟਾ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ 01.30 ਵਜੇ ਅੰਮ੍ਰਿਤਸਰ ਪਹੁੰਚੇਗੀ ਅਤੇ ਲੁਧਿਆਣਾ ਲਈ 01.40 ਵਜੇ ਰਵਾਨਾ ਹੋਵੇਗੀ।
ਬਰੇਲੀ ਸਟੇਸ਼ਨ 'ਤੇ ਅਸਥਾਈ ਰੋਕ
ਰੇਲਵੇ ਨੇ ਯਾਤਰੀਆਂ ਦੀ ਜ਼ੋਰਦਾਰ ਮੰਗ ਦੇ ਮੱਦੇਨਜ਼ਰ 23 ਸਤੰਬਰ ਤੋਂ ਬਰੇਲੀ ਸਟੇਸ਼ਨ 'ਤੇ ਰੇਲ ਗੱਡੀਆਂ ਨੂੰ 2-2 ਮਿੰਟ ਦਾ ਅਸਥਾਈ ਸਟਾਪੇਜ ਦਿੱਤਾ ਗਿਆ ਹੈ, ਜਿਸ ਵਿਚ ਟ੍ਰੇਨ ਨੰਬਰ 13258 ਆਨੰਦ ਵਿਹਾਰ ਟਰਮੀਨਲ - ਦਾਨਾਪੁਰ ਜਨਸਾਧਾਰਨ ਐਕਸਪ੍ਰੈਸ ਰਾਤ 08.00 ਵਜੇ ਪਹੁੰਚੇਗੀ ਅਤੇ ਸ਼ਾਮ 06.10 ਵਜੇ ਰਵਾਨਾ ਹੋਵੇਗੀ। ਟ੍ਰੇਨ ਨੰਬਰ 12558 ਆਨੰਦ ਵਿਹਾਰ ਟਰਮੀਨਲ - ਮੁਜ਼ੱਫਰਪੁਰ ਸਪਤਕ੍ਰਾਂਤੀ ਐਕਸਪ੍ਰੈਸ ਸ਼ਾਮ 07.08 ਵਜੇ ਪਹੁੰਚੇਗੀ ਅਤੇ ਸ਼ਾਮ 07.10 ਵਜੇ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਦੇ ਭਰਾ ਵੱਲੋਂ ਮਹਿਲਾ ਡਾਕਟਰ ਨੂੰ ਧਮਕਾਉਣ ਦੇ ਮਾਮਲੇ ’ਚ ਬੋਲੇ ਪ੍ਰਤਾਪ ਬਾਜਵਾ, ਕਹੀ ਵੱਡੀ ਗੱਲ