ਲੁਧਿਆਣਾ ਤੋਂ ਵੱਡੀ ਖਬਰ, ਬੈਂਸ ਤੋਂ ਬਾਅਦ ਇਕ ਹੋਰ ADC ਕੋਰੋਨਾ ਪਾਜ਼ੇਟਿਵ
Wednesday, Jul 08, 2020 - 02:19 PM (IST)
ਲੁਧਿਆਣਾ (ਸਹਿਗਲ) : ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਏ. ਡੀ. ਸੀ. ਜਨਰਲ ਅਮਰੀਜਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਏ. ਡੀ. ਸੀ. ਜਗਰਾਓਂ ਨੀਰੂ ਕਤਿਆਲ ਗੁਪਤਾ 'ਚ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਹਿਕਮੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 40 ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਗਏ, ਜੋ ਕਿ ਡੀ. ਸੀ. ਦਫਤਰ 'ਚ ਕੰਮ ਕਰਦੇ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਨ।
ਇਹ ਵੀ ਪੜ੍ਹੋ : ਪੁਲਵਾਮਾ 'ਚ ਸ਼ਹੀਦ ਹੋਏ ਰਾਜਵਿੰਦਰ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ
ਇਨ੍ਹਾਂ 'ਚੋਂ ਜ਼ਿਆਦਾਤਰ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਸਿਹਤ ਮਹਿਕਮੇ ਮੁਤਾਬਕ ਕੁੱਝ ਅਧਿਕਾਰੀਆਂ ਦੇ ਟੈਸਟ 4 ਦਿਨਾਂ ਬਾਅਦ ਕੀਤੇ ਜਾਣਗੇ। ਡੀ. ਸੀ. ਵਰਿੰਦਰ ਸ਼ਰਮਾ ਵੱਲੋਂ ਆਪਣੀ ਮਰਜ਼ੀ ਨਾਲ ਬੀਤੇ ਦਿਨ ਕਰਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ : ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ 'ਚ 'ਕੋਰੋਨਾ' ਕਾਰਨ ਹਾਹਾਕਾਰ, 500 ਅਫਸਰ ਇਕਾਂਤਵਾਸ
ਦੱਸ ਦੇਈਏ ਕਿ ਬੀਤੇ ਦਿਨ ਏ. ਡੀ. ਸੀ. ਅਮਰਜੀਤ ਸਿੰਘ ਬੈਂਸ, ਐਸ. ਡੀ. ਐਮ, ਖੰਨਾ ਸੰਦੀਪ ਸਿੰਘ ਸਮੇਤ 78 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1183 ਤੱਕ ਪਹੁੰਚ ਗਈ ਹੈ, ਜਦੋਂ ਕਿ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਾਖਲ ਹੋਣ ਵਾਲੇ ਲੋਕਾਂ ਨੂੰ ਹੋਈ ਸੌਖ, ਵੈੱਬਸਾਈਟ 'ਤੇ ਸਾਰੀ ਜਾਣਕਾਰੀ ਅਪਲੋਡ