ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਣ 11 ਦੀ ਮੌਤ, 207 ਦੀ ਰਿਪੋਰਟ ਪਾਜ਼ੇਟਿਵ

10/01/2020 1:06:52 AM

ਲੁਧਿਆਣਾ, (ਸਹਿਗਲ)- ਜ਼ਿਲ੍ਹੇ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਵਾਇਰਸ ਨਾਲ 11 ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ 207 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿਚ 163 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਸਨ ਜਦੋਂਕਿ 44 ਮਰੀਜ਼ ਦੂਜੇ ਜ਼ਿਲੇ ਨਾਲ ਸਬੰਧਤ ਹੈ। ਇਸੇ ਤਰ੍ਹਾਂ ਜਿਨ੍ਹਾਂ 11 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 6 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦੋਂਕਿ 5 ਦੂਜੇ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ। ਹੁਣ ਤੱਕ ਮਹਾਨਗਰ ਵਿਚ 17,958 ਲੋਕ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 741 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2224 ਮਰੀਜ਼ ਦੂਜੇ ਜ਼ਿਲਿਆਂ ਅਤੇ ਸੂਬਿਆਂ ਤੋਂ ਆ ਕੇ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲਿਆਂ ਵਿਚੋਂ ਪਾਜ਼ੇਟਿਵ ਆਏ। ਇਨ੍ਹਾਂ ਵਿਚੋਂ 247 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜ਼ਨ ਨੇ ਦੱਸਿਆ ਕਿ ਜ਼ਿਲੇ ਵਿਚ 16,163 ਲੋਕ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ 1051 ਐਕਟਿਵ ਮਰੀਜ਼ ਹੈ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚ ਤਿੰਨ ਪੁਲਸ ਮੁਲਾਜਮ, ਦੋ ਹੈਲਥ ਵਰਕਰ ਅਤੇ ਚਾਰ ਗਰਭਵਤੀ ਔਰਤਾਂ ਤੋਂ ਇਲਾਵਾ ਇਕ ਅੰਡਰ ਟ੍ਰਾਇਲ ਵੀ ਸ਼ਾਮਲ ਹੈ।

ਹੁਣ ਡੇਂਗੂ ਤੇ ਕੋਵਿਡ-19 ਨੇ ਪੇਸ਼ ਕੀਤੀ ਸਾਂਝੀ ਚੁਣੌਤੀ

ਕੋਰੋਨਾ ਵਾਇਰਸ ਦੇ ਨਾਲ ਡੇਂਗੂ ਨੇ ਵੀ ਸਾਂਝੇ ਰੂਪ ਨਾਲ ਸਿਹਤ ਵਿਭਾਗ ਦੇ ਸਾਹਮਣੇ ਕੜੀ ਚੁਣੌਤੀ ਪੇਸ਼ ਕੀਤੀ ਹੈ। ਅਜਿਹੇ ਕੇਸ ਸਾਹਮਣੇ ਆਉਣ ਲੱਗੇ ਹਨ, ਜਿਸ ਵਿਚ ਮਰੀਜ਼ ਨੂੰ ਕੋਰੋਨਾ ਵਾਇਰਸ ਤੋਂ ਇਲਾਵਾ ਡੇਂਗੂ ਵੀ ਪਾਇਆ ਜਾ ਰਿਹਾ ਹੈ। ਹਾਲਾਂਕਿ ਸ਼ਹਿਰ ਦੇ ਇਕ ਪ੍ਰਮੁੱਖ ਹਸਪਤਾਲ ਵਿਚ ਹੀ ਡੇਂਗੂ ਦੇ 350 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਸਿਹਤ ਵਿਭਾਗ ਨੇ ਅਜੇ 100 ਦੀ ਪੁਸ਼ਟੀ ਵੀ ਨਹੀਂ ਕੀਤੀ। ਅਜਿਹੇ ਕੇਸਾਂ ਨੂੰ ਦਬਾਉਣ ਤੋਂ ਇਲਾਵਾ ਉਸ ਨੂੰ ਨਕਾਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਡੇਂਗੂ ਦੇ ਜ਼ਿਆਦਾਤਰ ਕੇਸਾਂ ਨੂੰ ਸਿਹਤ ਵਿਭਾਗ ਮੰਨਣ ਲਈ ਤਿਆਰ ਨਹੀਂ ਹੈ। ਸ਼ਹਿਰ ਵਿਚ ਕਈ ਹੋਰ ਹਸਪਤਾਲ ਵੀ ਡੇਂਗੂ ਦੇ ਕੇਸਾਂ ਦੀ ਰਿਪੋਰਟਿੰਗ ਸਿਹਤ ਵਿਭਾਗ ਨੂੰ ਕਰ ਰਹੇ ਹਨ ਪਰ ਉਨ੍ਹਾਂ ਨੂੰ ਸ਼ੱਕੀ ਮਰੀਜ਼ ਦੱਸ ਕੇ ਫਾਇਲਾਂ ਬਣਾ ਕੇ ਰੱਖੀਆਂ ਜਾ ਰਹੀਆਂ ਹਨ।

ਡੇਂਗੂ ਅਤੇ ਕੋਰੋਨਾ ਨਾਲ ਮੌਤ ਦਰ ਵਧਣ ਦੀ ਸੰਭਾਵਨਾ

ਡੇਂਗੂ ਅਤੇ ਕੋਰੋਨਾ ਦੇ ਸੰਯੁਕਤ ਕੇਸਾਂ ਵਿਚ ਮਰੀਜ਼ਾਂ ਦੀ ਮੌਤ ਦਰ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਦਇਆਨੰਦ ਹਸਪਤਾਲ ਵਿਚ 6 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਕੋਰੋਨਾ ਨਾਲ ਮਰਨ ਵਾਲਿਆਂ ਨੂੰ ਹੋਰ ਕਿਹੜੀਆਂ ਬੀਮਾਰੀਆਂ ਹਨ, ਇਹ ਵੀ ਪ੍ਰਮੁੱਖਤਾ ਨਾਲ ਦੱਸਦਾ ਹੈ ਪਰ ਮ੍ਰਿਤਕ ਮਰੀਜ਼ਾਂ ਵਿਚ ਕਿਸੇ ਨੂੰ ਡੇਂਗੂ ਵੀ ਸੀ। ਇਹ ਹੀ ਨਹੀਂ ਦੱਸ ਰਿਹਾ। ਇਸ ਦੇ ਪਿੱਛੇ ਕਾਰਣ ਜ਼ਿਲਾ ਮਲੇਰੀਆ ਅਫਸਰ ਹੀ ਜਾਣਦੇ ਹਨ।

4826 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4826 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਹਨ ਜਿਸ ਦੀ ਰਿਪੋਰਟ ਕੱਲ ਤੱਕ ਆ ਜਾਣ ਦੀ ਉਮੀਦ ਹੈ। ਸਿਹਤ ਵਿਭਾਗ ਦੇ ਅਧਕਾਰੀਆਂ ਦੇ ਮੁਤਾਬਕ 1656 ਸੈਂਪਲ ਪਹਿਲਾਂ ਹੀ ਲੈਬ ਵਿਚ ਪੈਂਡਿੰਗ ਹਨ।

134 ਵਿਅਕਤੀਆਂ ਨੇ ਹੋਮ ਆਈਸੋਲੇਟ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਤੋਂ ਬਾਅਦ 134 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲੇ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਮਾਧੋਪੁਰੀ 61 ਪੁਰਸ਼ ਅਰੋੜਾ ਨਿਊਰੋ

ਰਾਏਕੋਟ 55 ਪੁਰਸ਼ ਫੋਰਟਿਸ

ਸੁਧਾਰ 63 ਪੁਰਸ਼ ਸਿਵਲ

ਰਾਏਕੋਟ ਖੰਨਾ 58 ਪੁਰਸ਼ ਰਾਜਿੰਦਰਾ ਪਟਿਆਲਾ

ਚੰਡੀਗੜ੍ਹ ਰੋਡ 61 ਪੁਰਸ਼ ਦੀਪ

ਨਾਨਕ ਨਗਰ 62 ਮਹਿਲਾ ਮਾਹਲ


Bharat Thapa

Content Editor

Related News