ਮਹਾਰਿਸ਼ੀ ਕਸ਼ਯਪ ਜੀ ਦਾ ਪ੍ਰਕਾਸ਼ ਪੁਰਬ 14 ਨੂੰ ਮਨਾਇਆ ਜਾਵੇਗਾ : ਚੌਹਾਨ
Thursday, Apr 11, 2019 - 04:36 AM (IST)

ਲੁਧਿਆਣਾ (ਰਵੀ)- ਮਹਾਰਿਸ਼ੀ ਕਸ਼ਯਪ (ਮਹਿਰਾ) ਵੈੱਲਫੇਅਰ ਸੋਸਾਇਟੀ ਲਾਡੋਵਾਲ ਵਲੋਂ ਮਹਿਰਾ ਸਮਾਜ ਦੇ ਗੁਰੂ ਮਹਾਰਿਸ਼ੀ ਕਸ਼ਯਪ ਜੀ ਦਾ ਪ੍ਰਕਾਸ਼ ਪੁਰਬ 14 ਅਪ੍ੈਲ ਨੂੰ ਪਿੰਡ ਲਾਡੋਵਾਲ ਵਿਖੇ ਬਡ਼ੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਸੋਸਾਇਟੀ ਦੇ ਪ੍ਧਾਨ ਸੋਹਣ ਲਾਲ ਚੌਹਾਨ, ਜਨਰਲ ਸਕੱਤਰ ਧਰਮਪਾਲ ਧਰਮਾ, ਬਲਵੀਰ ਕੁਮਾਰ ਬਿੱਲਾ ਮੈਂਬਰ ਪੰਚਾਇਤ ਲਾਡੋਵਾਲ, ਠੇਕੇਦਾਰ ਜੋਗਿੰਦਰ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਪਰਾਲਾ ਕਸ਼ਯਪ ਸਮਾਜ ਨੂੰ ਜੋਡ਼ਨ ਅਤੇ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਧਾਰਮਕ ਸਮਾਰੋਹ ਵਿਚ ਮਹਾਰਿਸ਼ੀ ਕਸ਼ਯਪ ਜੀ ਦੇ ਇਤਹਾਸ ’ਤੇ ਚਾਨਣਾ ਪਾਉਣ ਲਈ ਵਿਸ਼ੇਸ਼ ਤੌਰ ’ਤੇ ਦਿੱਲੀ ਤੇ ਲੁਧਿਆਣਾ ਤੋਂ ਖਾਸ ਪ੍ਚਾਰਕ ਆ ਰਹੇ ਹਨ। ਵਿਸ਼ਾਲ ਭੰਡਾਰੇ ਤੋਂ ਇਲਾਵਾ ਇਕ ਵਿਸ਼ਾਲ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਸੁਰਿੰਦਰਪਾਲ ਜੱਟ ਲਾਡੋਵਾਲ, ਜਥੇ. ਬਾਬਾ ਰਾਮ ਸਿੰਘ ਸੰਗੋਤਰਾ, ਪ੍੍ਰਧਾਨ ਭੂਸ਼ਨ ਲਾਲ ਲਮਸਰ, ਗੁਲਸ਼ਨ ਕੁਮਾਰ ਕਲਿਆਣ, ਜਗਦੀਸ਼ ਲਾਲ ਕਲਿਆਣ, ਮਦਨ ਲਾਲ ਬਾਜਵਾ, ਰਾਜ ਕੁਮਾਰ ਗਾਦਡ਼ਾ, ਕਾਲਾ ਗਾਦਡ਼ਾ ਆਦਿ ਹਾਜ਼ਰ ਸਨ। ਫੋਟੋ