ਹਾਈ ਵੋਲਟੇਜ ਤਾਰਾਂ ਦੀ ਲਪੇਟ ''''ਚ ਆ ਕੇ ਨੌਜਵਾਨ ਝੁਲਸਿਆ

01/24/2019 10:09:54 AM

ਲੁਧਿਆਣਾ (ਸੁਨੀਲ)- ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਨਾਲ ਲੱਗੇ ਕਰੰਟ ਦੇ ਕਾਰਨ ਇਕ ਨੌਜਵਾਨ ਗੰਭੀਰ ਰੂਪ ''ਚ ਝੁਲਸ ਗਿਆ, ਜਿਸ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ''ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਫਸਟਏਡ ਦੇਣ ਦੇ ਉਪਰੰਤ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਹਰਪ੍ਰੀਤ ਸਿੰਘ (36) ਪੁੱਤਰ ਗੁਰਮੀਤ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਲਲਹੇਡ਼ੀ ਰੋਡ ਖੰਨਾ ਜੋ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਅੱਜ ਜਦੋਂ ਇਕ ਸਕੂਲ ਦੇ ਕੋਲ ਨਵੀਂ ਬਣ ਰਹੀ ਇਮਾਰਤ ਦੀ ਛੱਤ ''ਤੇ ਪਾਈਪ ਪਾਉਣ ਦਾ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਉਸ ਨੂੰ ਕਿਸੇ ਦਾ ਫੋਨ ਆ ਗਿਆ ਅਤੇ ਮੋਬਾਇਲ ''ਤੇ ਗੱਲ ਕਰਦੇ ਸਮੇਂ ਉਪਰ ੋਂ ਗੁਜ਼ਰ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆ ਗਿਆ ਅਤੇ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲਗਾ, ਜਿਸ ਕਾਰਨ ਲਗਭਗ 15 ਤੋਂ 18 ਫੁੱਟ ਦੀ ਉਚਾਈ ਤੋਂ ਸਿਰ ਦੇ ਭਾਰ ਜ਼ਮੀਨ ''ਤੇ ਆ ਡਿੱਗਿਆ। ਨਜ਼ਦੀਕ ਦੇ ਇਕ ਦੁਕਾਨਦਾਰ ਅਵਤਾਰ ਸਿੰਘ ਨੇ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ''ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਅਤਿ ਗੰਭੀਰ ਦੇਖਦੇ ਹੋਏ ਉਸ ਨੂੰ ਸੈਕਟਰ-32 ਚੰਡੀਗਡ਼੍ਹ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਉਸ ਦੇ ਮਾਪਿਆਂ ਨੇ ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ''ਚ ਦਾਖਲ ਕਰਵਾ ਦਿੱਤਾ ਹੈ। ਸਮਾਚਾਰ ਲਿਖੇ ਜਾਣ ਤੱਕ ਹਰਪ੍ਰੀਤ ਸਿੰਘ ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ।

Related News