ਲੁਧਿਆਣਾ ''ਚ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ ''ਚ ਦੇਖੋ ਪੂਰੀ ਘਟਨਾ

Monday, Sep 07, 2020 - 08:39 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਵਿਚ ਇਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਘਟਨਾ ਥਾਣਾ ਟਿੱਬਾ ਦੇ ਅਧੀਨ ਪੈਂਦੇ ਆਨੰਦਪੁਰਾ ਮੁਹੱਲੇ ਦੀ ਹੈ, ਜਿੱਥੇ ਕੁਝ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣਾ ਪਰਿਵਾਰ ਨੂੰ ਮਹਿੰਗਾ ਪੈ ਗਿਆ। ਨਸ਼ਾ ਕਰਨ ਤੋਂ ਰੋਕਣ 'ਤੇ ਰਾਤ ਨੂੰ ਕੁਝ ਲੋਕ ਪੀੜਤ ਪਰਿਵਾਰ ਦੇ ਘਰ ਤੱਕ ਹਥਿਆਰ ਲੈ ਕੇ ਪਹੁੰਚ ਗਏ। ਇਥੇ ਹੀ ਬਸ ਨਹੀਂ ਉਕਤ ਹਮਲਾਵਰਾਂ ਨੇ ਪਰਿਵਾਰ 'ਤੇ ਇੱਟਾਂ-ਰੋੜ੍ਹਿਆਂ ਦੀ ਬਰਸਾਤ ਵੀ ਕਰ ਦਿੱਤੀ। ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਗੰਡਾਸੇ, ਟਕੂਆ ਸੀ ਅਤੇ ਹੋਰ ਮਾਰੂ ਹਥਿਆਰ ਸਨ ਜਿਨ੍ਹਾਂ ਨੂੰ ਹਮਲਾਵਰਾਂ ਲਗਾਤਾਰ ਹਵਾ ਵਿਚ ਲਹਿਰਾ ਰਹੇ ਸਨ। ਹਥਿਆਰ ਲਹਿਰਾਉਂਦੇ ਉਕਤ ਹਮਲਾਵਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ। 

ਇਹ ਵੀ ਪੜ੍ਹੋ :  ਫਿਰ ਸ਼ਰਮਸਾਰ ਹੋਈ ਇਨਸਾਨੀਅਤ, 13 ਸਾਲਾ ਕੁੜੀ ਨੇ ਪੁਲਸ ਸਾਹਮਣੇ ਖੋਲ੍ਹੀ ਮਾਂ ਤੇ ਭਰਾ ਦੀ ਗੰਦੀ ਕਰਤੂਤ

PunjabKesari

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਮੌਕੇ 'ਤੇ ਤਾਂ ਪਹੁੰਚੀ ਪਰ ਕਾਰਵਾਈ ਲਈ ਸ਼ਿਕਾਇਤ ਦਾ ਇੰਤਜ਼ਾਰ ਕਰਦੀ ਰਹੀ। ਥਾਣਾ ਟਿੱਬਾ ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ। ਫਿਲਹਾਲ ਉਨ੍ਹਾਂ ਨੂੰ ਕਿਸੇ ਪਾਸਿਓਂ ਲਿਖਤੀ ਸ਼ਿਕਾਇਤ ਨਹੀਂ ਆਈ ਹੈ, ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ :  ਸੱਤ ਜਨਮਾਂ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲੇ ਪਤੀ ਨੇ ਚਾੜ੍ਹਿਆ ਚੰਨ, ਸਕੀ ਭੈਣ ਨੇ ਵੀ ਘੱਟ ਨਾ ਕੀਤੀ

PunjabKesari

ਘਟਨਾ ਵਿਚ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਨੇ ਪੁਲਸ 'ਤੇ ਸਹੀ ਸਮੇਂ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਹਮਲਾਵਰਾਂ ਨੂੰ ਭੱਜਣ ਦਾ ਪੂਰਾ ਮੌਕਾ ਦਿੱਤਾ ਗਿਆ। ਪੀੜਤ ਪਰਿਵਾਰ ਦੀ ਮੰਗ ਹੈ ਕਿ ਗਲੀ ਵਿਚ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ, ਨਾਲ ਹੀ ਪਰਿਵਾਰ ਨੇ ਇਸ ਮਾਮਲੇ ਵਿਚ ਵੀ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ :  ਵਿਧਾਇਕ ਨਿਰਮਲ ਸਿੰਘ ਦੇ ਸਰਕਾਰੀ ਹਸਪਤਾਲ ਛੱਡਣ ਦਾ ਕਾਰਣ ਆਇਆ ਸਾਹਮਣੇ


author

Gurminder Singh

Content Editor

Related News