ਸਮਾਰਟ ਸਿਟੀ ਦੀ ਰੈਕਿੰਗ ਹੁਣ ਫਿਕਸ ਕਰੇਗੀ ਸਰਕਾਰ, ਪਬਲਿਕ ਤੋਂ ਮੰਗਿਆ ਫੀਡਬੈਕ

Thursday, Feb 06, 2020 - 04:24 PM (IST)

ਸਮਾਰਟ ਸਿਟੀ ਦੀ ਰੈਕਿੰਗ ਹੁਣ ਫਿਕਸ ਕਰੇਗੀ ਸਰਕਾਰ, ਪਬਲਿਕ ਤੋਂ ਮੰਗਿਆ ਫੀਡਬੈਕ

ਲੁਧਿਆਣਾ (ਹਿਤੇਸ਼) – ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਦੇ ਰੂਪ ’ਚ ਵਿਕਸਿਤ ਕੀਤੇ ਜਾ ਰਹੇ ਸ਼ਹਿਰਾਂ ’ਚ ਮਿਲ ਰਹੀਆਂ ਸੁਵਿਧਾਵਾਂ ਦੇ ਅਧਾਰ ’ਤੇ ਉਨ੍ਹਾਂ ਦੀ ਰੈਕਿੰਗ ਤੈਅ ਕਰਨ ਦਾ ਫੈਸਲਾ ਕੀਤਾ ਹੈ। ਜਿਸਦੇ ਤਹਿਤ ਪਬਲਿਕ ਤੋਂ ਫੀਡਬੈਕ ਲੈਣ ਦੀ ਯੋਜਨਾ ਬਣਾਈ ਗਈ ਹੈ। ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਸੰਯਮ ਅਗਰਵਾਲ ਅਤੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਸ਼ਹਿਰੀ ਵਿਕਾਸ ਵਿਭਾਗ ਵਲੋਂ ਸਿਟੀ ਪਰਸੇਪਸ਼ਨ ਸਰਵੇ 29 ਫਰਵਰੀ ਤੱਕ ਹੋਵੇਗਾ, ਜਿਸ ਨੂੰ ਈਜ ਆਫ ਲਿਵਿੰਗ ਇੰਡੈਕਸ ਸਰਵੇ ਦਾ ਨਾਂ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਸੰਯਮ ਅਗਰਵਾਲ ਅਤੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਸ਼ਹਿਰੀ ਵਿਕਾਸ ਵਿਭਾਗ ਵਲੋਂ ਸਿਟੀ ਪਰਸੇਪਸ਼ਨ ਸਰਵੇ 29 ਫਰਵਰੀ ਤੱਕ ਹੋਵੇਗਾ, ਜਿਸ ਨੂੰ ਈਜ ਆਫ ਲਿਵਿੰਗ ਇੰਡੈਕਸ ਸਰਵੇ ਦਾ ਨਾਂ ਦਿੱਤਾ ਗਿਆ ਹੈ। ਇਸ ’ਚ 24 ਪੁਆਇੰਟਾਂ ’ਤੇ ਆਨਲਾਈਨ ਫੀਡਬੈਕ ਦਿੱਤਾ ਜਾ ਸਕਦਾ ਹੈ। ਉਸਦੇ ਅਧਾਰ ’ਤੇ ਆਗਾਮੀ ਸਮੇਤ ਵਿਚ ਯੋਜਨਾ ਬਣਾਈ ਜਾਵੇਗੀ ਤੇ ਬਿਹਤਰ ਸੁਵਿਧਾਵਾਂ ਦੇਣ ਵਾਲੇ ਸ਼ਹਿਰਾਂ ਨੂੰ ਸਰਕਾਰ ਵਲੋਂ ਇੰਸੈਂਟਿਵ ਵੀ ਮਿਲ ਸਕਦਾ ਹੈ।

ਇਨਾਂ ਪੁਆਇੰਟਾਂ ’ਤੇ ਮੰਗੀ ਗਈ ਹੈ ਫੀਡਬੈਕ

. ਇੰਫ੍ਰਾਸਟਰੱਕਚਰ
. ਪਬਲਿਕ ਟਰਾਂਸਪੋਰਟ
. ਵਾਟਰ ਸਪਲਾਈ
. ਅਫੋਰਡੇਬਲ ਹਾਊਸਿੰਗ
. ਵਾਤਾਵਰਣ
. ਸਫਾਈ ਵਿਵਸਥਾ

ਨਗਰ ਨਿਗਮ ਦੇ ਇਲਾਵਾ ਦੂਜੇ ਵਿਭਾਗਾਂ ਦੀ ਵੀ ਮੰਗੀ ਗਈ ਹੈ ਜਾਣਕਾਰੀ

. ਕਾਨੂੰਨ- ਵਿਵਸਥਾ, ਸਕਿਓਰਟੀ
. ਪ੍ਰਸਾਸ਼ਨਿਕ ਸੇਵਾਵਾਂ
. ਸਿੱਖਿਆ ਅਤੇ ਸਿਹਤ ਸੁਵਿਧਾਵਾਂ
. ਰੋਜ਼ਗਾਰ ਦੇ ਮੌਕੇ
. ਪ੍ਰਦੂਸ਼ਣ ਦਾ ਲੈਵਲ
. ਬਿਜਲੀ ਸਪਲਾਈ

ਸਵੱਛਤਾ ਸਰਵੇਖਣ, ਪੂਰੇ ਨਤੀਜਿਆਂ ਨੂੰ ਲੈ ਕੇ ਤੇਜ ਹੋਈਆਂ ਅਫਸਰਾਂ ਦੀਆਂ ਧੜਕਣਾ
ਸਰਕਾਰ ਵਲੋਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਹੋਏ ਕੰਮਾਂ ਨੂੰ ਲੈ ਕੇ ਸਰਵੇ ਕਰਵਾਇਆ ਗਿਆ, ਜਿਸ ਦੀ ਜਿੰਮੇਵਾਰੀ ਇਕ ਕੰਪਨੀ ਨੂੰ ਦਿੱਤੀ ਗਈ ਸੀ। ਇਸ ਟੀਮ ਵਲੋਂ ਗਰਾਊਂਡ ਰਿਪੋਰਟ ਦੇ ਇਲਾਵਾ ਪਬਲਿਕ ਫੀਡਬੈਕ ਦੇ ਅਧਾਰ ’ਤੇ ਰੈਕਿੰਗ ਫਿਕਸ ਕੀਤੀ ਜਾਵੇਗੀ। ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਸਫਾਈ ਵਿਵਸਥਾ ਨੂੰ ਲੈ ਕੇ ਪ੍ਰਬੰਧਾਂ ਦੇ ਮਾਮਲੇ ਵਿਚ ਨਗਰ ਨਿਗਮ ਦੀ ਰੈਕਿੰਗ ਹਰ ਸਾਲ ਡਾਊਨ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਇਸ ਵਾਰ ਸਰਵੇ ਪੂਰਾ ਹੋਣ ਦੇ ਬਾਅਦ ਨਤੀਜੇ ਨੂੰ ਲੈ ਕੇ ਅਫਸਰਾਂ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ।


author

rajwinder kaur

Content Editor

Related News