SGPC ਪ੍ਰਧਾਨ ਲੌਂਗੋਵਾਲ ਨੇ ਕੀਤੀ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ

Monday, Dec 30, 2019 - 06:31 PM (IST)

ਲੁਧਿਆਣਾ : ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ ਲੁਧਿਆਣਾ ਵਿਖੇ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਜੋਆਣਾ ਨੂੰ ਸੁਪਰੀਮ ਕੋਰਟ ਦਾ ਵਕੀਲ ਮੁਹੱਈਆ ਕਰਵਾਉਣ ਦਾ  ਐਲਾਨ ਕੀਤਾ।

ਦੱਸਣਯੋਗ ਹੈ ਕਿ ਰਾਜੋਆਣਾ ਨੂੰ ਬੇਅੰਤ ਸਿੰਘ ਦੇ ਕਤਲ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ, ਜਿਸ ਦੇ ਅਮਲ 'ਤੇ ਐੱਸ. ਜੀ. ਪੀ. ਸੀ. ਦੀ ਪਟੀਸ਼ਨ 'ਤੇ ਕੁਝ ਸਾਲ ਪਹਿਲਾਂ ਰੋਕ ਲੱਗ ਗਈ ਸੀ ਪਰ ਹੁਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੇਂਦਰ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਰੀ ਲਿਸਟ 'ਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਗਿਆ। ਹਾਲਾਂਕਿ ਇਸ ਫੈਸਲੇ ਲਈ ਪੰਜਾਬ ਸਰਕਾਰ ਵਲੋਂ ਭੇਜੀ ਗਈ ਸਿਫਾਰਿਸ਼ ਦਾ ਹਵਾਲਾ ਦਿੱਤਾ ਗਿਆ ਪਰ ਬੇਅੰਤ ਸਿੰਘ ਦੇ ਪਰਿਵਾਰ ਵਲੋਂ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ, ਜਿਸ ਬਾਰੇ ਰਵਨੀਤ ਬਿੱਟੂ ਵਲੋਂ ਲੋਕ ਸਭਾ 'ਚ ਮੁੱਦਾ ਚੁੱਕਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਾ ਕਰਨ ਦੀ ਗੱਲ ਕਹੀ ਹੈ। ਇਸ ਦੇ ਵਿਰੋਧ 'ਚ ਰਾਜੋਆਣਾ ਵਲੋਂ 11 ਜਨਵਰੀ ਤੋਂ ਜੇਲ 'ਚ ਭੁੱਖ-ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਰਾਜੋਆਣਾ ਦੀ ਭੈਣ ਨੇ ਉਸ ਨੂੰ ਜੇਲ ਤੋਂ ਭੇਜੀ ਗਈ ਚਿੱਠੀ ਦੇ ਆਧਾਰ 'ਤੇ ਕੀਤੀ ਹੈ। ਉਸ ਨੇ ਕਿਹਾ ਕਿ 2 ਵਾਰ ਪਹਿਲਾਂ ਰਾਜੋਆਣਾ ਦੀ ਭੁੱਖ-ਹੜਤਾਲ ਖਤਮ ਕਰਾਉਣ ਲਈ ਲਿਖਤ ਭਰੋਸਾ ਦੇਣ ਦੇ ਬਾਵਜੂਦ ਐੱਸ. ਜੀ. ਪੀ. ਸੀ. ਵਲੋਂ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ।


Baljeet Kaur

Content Editor

Related News